31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹੁਣ ਮੋਗਾ ਸ਼ਹਿਰ ’ਚ ਵੀ ਹੋਣਗੇ ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਦੇ ਆਪ੍ਰੇਸ਼ਨ ਡਾ. ਰੋਹਨ ਗੁਪਤਾ

ਮੋਗਾ, 30 ਅਗਸਤ (ਅਸ਼ੋਕ ਬਾਂਸਲ)-ਮੋਗਾ ਦੇ ਜੰਮਪਲ ਰੋਹਿਨ ਕੁਮਾਰ ਦਾ ਅੱਜ ਆਪਣੇ ਘਰ ਪਹੁੰਚਣ ਤੇ ਮੋਗਾ ਦੀ ਐਨ. ਜੀ.

ਅਜੀਤ ਡੈਸਕ 31-08-2026
ਮੋਗਾ, 30 ਅਗਸਤ (ਅਸ਼ੋਕ ਬਾਂਸਲ)-ਮੋਗਾ ਦੇ ਜੰਮਪਲ ਰੋਹਿਨ ਕੁਮਾਰ ਦਾ ਅੱਜ ਆਪਣੇ ਘਰ ਪਹੁੰਚਣ ਤੇ ਮੋਗਾ ਦੀ ਐਨ.ਜੀ.ਓ. ਵਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਰੋਹਨ ਗੁਪਤਾ ਐਮ.ਐਸ. ਸਰਜਨ ਨੇ ਦੱਸਿਆ ਹੁਣ ਮੋਗਾ ਵਿਚ ਵੀ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਦਾ ਇਲਾਜ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਜਿਹੜੀ ਬਿਮਾਰੀਆਂ ਲਈ ਪਹਿਲਾਂ ਮੋਗਾ ਤੋਂ ਮਰੀਜ਼ਾਂ ਨੂੰ ਲੁਧਿਆਣਾ ਬਠਿੰਡਾ ਜਾ ਚੰਡੀਗੜ੍ਹ ਜਾਣਾ ਪੈਂਦਾ ਸੀ ਹੁਣ ਉਨ੍ਹਾਂ ਸਾਰੀ ਬਿਮਾਰੀਆਂ ਦਾ ਇਲਾਜ ਮੋਗਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਹੰਸਰਾਜ ਹਸਪਤਾਲ ਅੰਮ੍ਰਿਤਸਰ ਰੋਡ ਤੇ ਮਰੀਜ਼ਾਂ ਨੂੰ ਦੇਖ ਕੇ ਉਨ੍ਹਾਂ ਦਾ ਇਲਾਜ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਸਿਰ ਦੀਆਂ ਸੱਟਾਂ, ਰੀੜ੍ਹ ਦੀ ਹੱਡੀ ਦੀ ਕੋਈ ਵੀ ਦਿੱਕਤ ਹੋਵੇ ਤਾਂ ਇੱਥੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਦੇ ਹੈ। ਉਨ੍ਹਾਂ ਦੱਸਿਆ ਕਿ ਮੇਰੀ ਧਰਮ ਪਤਨੀ ਡਾ. ਸਨਾਕਸ਼ੀ ਸ਼ਰਮਾ ਜੋ ਮੋਗਾ ‘’ਚ ਪਹਿਲੀ ਵਾਰੀ ਕੋਸਮੈਟਿਕ ਗਾਇਨਕੋਲੋਜੀ ਦੀ ਸਹੂਲਤ ਲਈ ਬਰਾਂਚ ਲੈ ਕੇ ਆਏ ਹਨ ਤਾਂ ਕਿ ਇਹ ਸਹੂਲਤ ਲਈ ਲੋਕਾਂ ਨੂੰ ਹੁਣ ਲੁਧਿਆਣੇ ਜਲੰਧਰ ਜਾਣ ਦੀ ਲੋੜ ਨਾ ਪਵੇ। ਇਸ ਮੌਕੇ ਐਨ.ਜੀ.ਓ. ਐਸ.ਕੇ. ਬਾਂਸਲ, ਸਮਾਜ ਸੇਵੀ ਖੱਤਰੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਵਿਜੇ ਧੀਰ, ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਉ.ਪੀ. ਕੁਮਾਰ, ਡਾ. ਰਾਜੇਸ਼ ਗੁਪਤਾ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ, ਰੈੱਡ ਕਰੋਸ ਦੇ ਸਕੱਤਰ ਪ੍ਰਦੀਪ ਕੁਮਾਰ, ਯੂਨੀਵਰਸਲ ਹਿਊਮਨ ਰਾਈਟਸ ਦੇ ਐਡਵਾਈਜ਼ਰ ਵੀ.ਪੀ. ਸੇਠੀ, ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਡਾ. ਤਵਿਸ਼ ਗੋਇਲ, ਸਾਂਝ ਵੈੱਲਫੇਅਰ ਕਲੱਬ ਦੇ ਪ੍ਰਧਾਨ ਤਜਿੰਦਰ ਸਿੰਘ ਗਿੱਲ, ਸੀਨੀਅਰ ਸਿਟੀਜ਼ਨ ਕਲੱਬ ਦੇ ਵਾਈਸ ਚੇਅਰਮੈਨ ਕੇਵਲ ਬਾਂਸਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੰਦੀ ਸਿੰਘਾਂ ਨੂੰ ਬਣਦੀ ਪੈਰੋਲ ਦਿੱਤੀ ਜਾਵੇ-ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਅਗਲੀ ਖ਼ਬਰ ਮੁਲਾਜ਼ਮ ਮੰਚ ਤੇ ਸਾਂਝਾ ਫ਼ਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਰਸੋਨਲ ਵਿਭਾਗ ਦੇ ਪੱਤਰਾਂ ਨੂੰ ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।