01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੰਧੂ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ’ਚ ਮੁਫ਼ਤ ਚੈੱਕਅਪ ਕੈਂਪ 3 ਸਤੰਬਰ ਨੂੰ ਕੈਂਪ ਦੌਰਾਨ ਕੰਨ ਨੱਕ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਮਰੀਜ਼ਾਂ ਦੀਆਂ ਬਿਮਾਰੀਆਂ ਦਾ ਮੁਆਇਨਾ ਕਰਨਗੇ-ਡਾ. ਰਸ਼ਪਾਲ ਸਿੰਘ ਸੰਧੂ

ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵ: ਸੂਰਤ ਸਿੰਘ ਸੰਧੂ ਦੀ 20 ਬਰਸੀ ਮੌਕੇ ਹੱਡੀਆਂ, ਜੋੜਾਂ ਦਾ ਅਤੇ ਕੰਨ, ਨੱਕ, ਗਲੇ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕ ਅਪ ਕੈਪ 3 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਦੋ ਦੁਪਹਿਰ 3 ਵਜੇ ਤੱਕ ਸੰਧੂ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ਨੇੜੇ ਦੇਵ ਹੋਟਲ ਮੇਨ ਬਾਜਾਰ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ.

ਡਾ. ਰਸ਼ਪਾਲ ਸਿੰਘ ਸੰਧੂ 01-09-2026
ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵ: ਸੂਰਤ ਸਿੰਘ ਸੰਧੂ ਦੀ 20 ਬਰਸੀ ਮੌਕੇ ਹੱਡੀਆਂ, ਜੋੜਾਂ ਦਾ ਅਤੇ ਕੰਨ, ਨੱਕ, ਗਲੇ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕ ਅਪ ਕੈਪ 3 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਦੋ ਦੁਪਹਿਰ 3 ਵਜੇ ਤੱਕ ਸੰਧੂ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ਨੇੜੇ ਦੇਵ ਹੋਟਲ ਮੇਨ ਬਾਜਾਰ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਰਸ਼ਪਾਲ ਸਿੰਘ ਸੰਧੂ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਜਿੱਥੇ ਖ਼ੁਦ ਮਰੀਜ਼ਾਂ ਦਾ ਮੁਆਇਨਾ ਕਰਨਗੇ ਉੱਥੇ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸਾਹਿਲ ਮੋਗਲਾ , ਕੰਨ ਨੱਕ ਤੇ ਗਲੇ ਦੀਆਂ ਬਿਮਾਰੀਆਂ ਦੀ ਜਾਂਚ ਕਰਨਗੇ। ਕੈਂਪ ਦੌਰਾਨ ਐਕਸਰੇ ਅਤੇ ਲੈਬ ਟੈੱਸਟ 50 ਫ਼ੀਸਦੀ ਛੋਟ ਤੇ ਕੀਤੇ ਜਾਣਗੇ। ਇਸ ਕੈਂਪ ਤੋ ਬਾਅਦ ਸਤੰਬਰ 2026 ਦਾ ਸਾਰਾ ਮਹੀਨਾ ਆਰਥੋ ਅਤੇ ਈ.ਐਨ.ਟੀ. ਦੇ ਹਰ ਤਰਾਂ ਅਪ੍ਰੇਸ਼ਨ ਪੈਕੇਜ ਵਿਚ ਵੀ 15 ਫ਼ੀਸਦੀ ਛੋਟ ਕੀਤੀ ਜਾਵੇਗੀ। ਡਾ. ਸੰਧੂ ਨੇ ਦੱਸਿਆ ਕਿ ਕੈਂਪ ਦੌਰਾਨ ਬੀ.ਐਮ.ਡੀ. ਟੈੱਸਟ (ਹੱਡੀਆਂ ਮਾਪਣ ਵਾਲਾ) ਵੀ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਹ ਕੈਂਪ ਉਨ੍ਹਾਂ ਵਲੋਂ ਹਰ ਸਾਲ ਸਵ: ਆਪਣੇ ਪਿਤਾ ਸੂਰਤ ਸਿੰਘ ਸੰਧੂ ਦੀ ਯਾਦ ਵਿਚ ਲਗਾਇਆ ਜਾਂਦਾ ਹੈ ਜਿਸ ਵਿਚ ਜ਼ਿਲ੍ਹੇ ਭਰ ਤੋ ਵੱਡੀ ਗਿਣਤੀ ‘ਚ ਮਰੀਜ਼ ਇਸ ਕੈਂਪ ਦਾ ਲਾਭ ਲੈਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਆਯੁਸ਼ਮਾਨ ਸਕੀਮ ਅਧੀਨ ਵੀ ਅਪ੍ਰੇਸ਼ਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਪੁਰਾਣੇ ਐਕਸਰੇ ਤੇ ਰਿਪੋਰਟਾਂ ਨਾਲ ਲੈ ਕੇ ਆਉਣ ਤੇ ਇਸ ਕੈਂਪ ਦਾ ਵੱਧ ਤੋ ਵੱਧ ਲਾਭ ਉਠਾਉਣ।
ਪਿਛਲੀ ਖ਼ਬਰ ਨਿਸ਼ਕਾਮ ਸੇਵਾ ਭਾਵ ਸੰਸਥਾ ( ਰਜਿ :) ਮੋਗਾ ਵਲੋਂ 94 ਬੱਚਿਆਂ ਨੂੰ ਵਜ਼ੀਫ਼ੇ ਵੰਡੇ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਚੜ੍ਹਦੀ ਕਲਾ ਵਿਚ-ਬੀਬਾ ਬਾਦਲ ‘ ਖੇਡਾਂ ਵਤਨ ਪੰਜਾਬ ਦੀਆਂ-2026’ ਲਈ ਰਜਿਸਟ੍ਰੇਸ਼ਨ ਵਾਸਤੇ ਮੋਗਾ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।