12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ

ਧਰਮਕੋਟ, 11 ਅਕਤੂਬਰ (ਪਰਮਜੀਤ ਸਿੰਘ)-ਧਰਮਕੋਟ ਵਿਖੇ ਰਾਮਾਨੰਦ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਦੂਜੇ ਦਿਨ ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਰਾਮ-ਲੀਲ੍ਹਾ ਦੌਰਾਨ ਕਲਾਕਾਰਾਂ ਵਲੋਂ ਆਪਣੀ ਕਲਾ ਅਤੇ ਸ਼ਾਨਦਾਰ ਅਦਾਕਾਰੀ ਰਾਹੀਂ ਪੇਸ਼ ਕੀਤੇ ਗਏ ਧਾਰਮਿਕ ਦ੍ਰਿਸ਼ਾਂ ਨੇ ਹਾਜ਼ਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਅਜੀਤ ਡੈਸਕ 12-10-2026
ਧਰਮਕੋਟ, 11 ਅਕਤੂਬਰ (ਪਰਮਜੀਤ ਸਿੰਘ)-ਧਰਮਕੋਟ ਵਿਖੇ ਰਾਮਾਨੰਦ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਦੂਜੇ ਦਿਨ ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਰਾਮ-ਲੀਲ੍ਹਾ ਦੌਰਾਨ ਕਲਾਕਾਰਾਂ ਵਲੋਂ ਆਪਣੀ ਕਲਾ ਅਤੇ ਸ਼ਾਨਦਾਰ ਅਦਾਕਾਰੀ ਰਾਹੀਂ ਪੇਸ਼ ਕੀਤੇ ਗਏ ਧਾਰਮਿਕ ਦ੍ਰਿਸ਼ਾਂ ਨੇ ਹਾਜ਼ਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਧਾਰਮਿਕ ਮਾਹੌਲ ਵਿਚ ਦਰਸ਼ਕਾਂ ਨੇ ਰਾਮ-ਲੀਲ੍ਹਾ ਦਾ ਆਨੰਦ ਮਾਣਿਆ ਅਤੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਮਰਜੀਤ ਸਿੰਘ ਰੰਧਾਵਾ ਭਰਾ ਬਿੰਦਰ ਸਿੰਘ ਰੰਧਾਵਾ ਯੂ.ਐਸ.ਏ. ਪਿਤਾ ਸਵ: ਜੋਗਿੰਦਰ ਸਿੰਘ ਰੰਧਾਵਾ ਸਮਾਜ ਸੇਵੀ ਅਤੇ ਬੌਬੀ ਸਿੱਧੂ ਪੁੱਤਰ ਭਾਗ ਸਿੰਘ ਭੱਠੇ ਵਾਲੇ ਅਤੇ ਰਜਿੰਦਰ ਸਿੰਘ ਯੂ.ਐਸ.ਏ. ਵਾਲੇ ਨੇ ਰਾਮ-ਲੀਲ੍ਹਾ ਦੀ ਖੂਬ ਤਾਰੀਫ਼ ਕੀਤੀ ਅਤੇ ਸਹਿਯੋਗ ਰਾਸ਼ੀ ਦਿੱਤੀ। ਇਸ ਸਮੇਂ ਉਨ੍ਹਾਂ ਨਾਲ ਸੁਰਿੰਦਰ ਸਿੰਘ ਰੰਧਾਵਾ, ਹਰਕੋਮਲ ਸਿੰਘ ਕੋਮਲਾ ਧਰਮਕੋਟ, ਗੁਰਮੇਲ ਸਿੰਘ ਗਿੱਲ, ਸਿਮਰਨਜੀਤ ਸਿੰਘ ਟੱਲੀ ਅਤੇ ਗੁਰਮੀਤ ਸਿੰਘ ਦਿਉਲ ਹਾਜ਼ਰ ਸਨ। ਕਲਾਕਾਰਾਂ ਵਲੋਂ ਪੇਸ਼ ਕੀਤੀ ਗਈ ਅਦਾਕਾਰੀ ਨੇ ਰਾਮਾਇਣ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਜੀਵੰਤ ਰੂਪ ਵਿਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਰਾਮਾਨੰਦ ਰਾਮ-ਲੀਲ੍ਹਾ ਕਮੇਟੀ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਗਿੱਲ ਅਤੇ ਪ੍ਰਧਾਨ ਗੌਰਵ ਸ਼ਰਮਾ ਨੇ ਸਬ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਰਾਮ-ਲੀਲ੍ਹਾ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਦੇ ਕਰਾਟੇ ਅਤੇ ਵੁਸ਼ੂ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।