12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨੈਸ਼ਨਲ ਕਾਨਵੈਂਟ ਸਕੂਲ ਦੇ ਕਰਾਟੇ ਅਤੇ ਵੁਸ਼ੂ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਬਲਾਕ ਪੱਧਰ ‘ਤੇ ਕਰਾਟੇ ਮੁਕਾਬਲਿਆਂ ਵਿਚ ਗੁਰਲੀਨ ਕੌਰ ਭਾਰ 24 ਕਿੱਲੋ, ਐਸਲੇ ਕੌਰ ਭਾਰ 27 ਕਿੱਲੋ, ਏਕਨੂਰ ਸਿੰਘ ਭਾਰ 20 ਕਿੱਲੋ, ਵਿਵੇਕ ਕੁਮਾਰ ਭਾਰ 24 ਕਿੱਲੋ, ਮਨਿੰਦਰ ਸਿੰਘ ਭਾਰ 32 ਕਿੱਲੋ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਮੈਡਲ ਜਿੱਤੇ। ਇਸੇ ਤਰ੍ਹਾਂ ਰਾਜ ਪੱਧਰ ‘ਤੇ ਕਰਾਟੇ ਮੁਕਾਬਲਿਆਂ ਵਿਚ ਏਕਮਬੀਰ ਸਿੰਘ ਭਾਰ 52 ਕਿੱਲੋ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਮੈਡਲ ਜਿੱਤਿਆ।

ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਬਲਾਕ ਪੱਧਰ ‘ਤੇ ਕਰਾਟੇ ਮੁਕਾਬਲਿਆਂ ਵਿਚ ਗੁਰਲੀਨ ਕੌਰ ਭਾਰ 24 ਕਿੱਲੋ, ਐਸਲੇ ਕੌਰ ਭਾਰ 27 ਕਿੱਲੋ, ਏਕਨੂਰ ਸਿੰਘ ਭਾਰ 20 ਕਿੱਲੋ, ਵਿਵੇਕ ਕੁਮਾਰ ਭਾਰ 24 ਕਿੱਲੋ, ਮਨਿੰਦਰ ਸਿੰਘ ਭਾਰ 32 ਕਿੱਲੋ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਮੈਡਲ ਜਿੱਤੇ। ਇਸੇ ਤਰ੍ਹਾਂ ਰਾਜ ਪੱਧਰ ‘ਤੇ ਕਰਾਟੇ ਮੁਕਾਬਲਿਆਂ ਵਿਚ ਏਕਮਬੀਰ ਸਿੰਘ ਭਾਰ 52 ਕਿੱਲੋ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਮੈਡਲ ਜਿੱਤਿਆ। ਖੇਡਾਂ ਵਤਨ ਪੰਜਾਬ ਦੀਆਂ ਵਿਚ ਗੁਰਲੀਨ ਕੌਰ ਭਾਰ 24 ਕਿੱਲੋ, ਐਸਲੇ ਕੌਰ ਭਾਰ 27 ਕਿੱਲੋ, ਸੁਰਭੀ ਭਾਰ 39 ਕਿੱਲੋ, ਆਂਚਲ ਭਾਰ 56 ਕਿੱਲੋ, ਯੁਵਕਰਨ ਸਿੰਘ ਭਾਰ 32 ਕਿੱਲੋ, ਹਰਗੁਣ ਸਿੰਘ ਭਾਰ 36 ਕਿੱਲੋ, ਜਸਮਨਵੀਰ ਸਿੰਘ ਭਾਰ 42 ਕਿੱਲੋ, ਨਵਦੀਪ ਸਿੰਘ ਭਾਰ 52 ਕਿੱਲੋ, ਗੁਰਸੀਰਤ ਸਿੰਘ ਭਾਰ 60 ਕਿੱਲੋ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਮੈਡਲ ਜਿੱਤੇ। ਤ੍ਰਿਪਤੀ ਭਾਰ 48 ਕਿੱਲੋ, ਹਰਨੂਰ ਕੌਰ ਭਾਰ 48 ਕਿੱਲੋ, ਹਰਕੀਰਤ ਕੌਰ ਭਾਰ 48 ਕਿੱਲੋ ਨੇ ਚਾਂਦੀ ਮੈਡਲ ਜਿੱਤੇ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ ਤੇ ਡਾਕਟਰ ਦੀਪਿਕਾ ਦਾਨੀ ਉੱਘੇ ਸਾਇੰਸਦਾਨੀ ਨੇ ਡੀ.ਪੀ.ਈ. ਰਾਜਵੀਰ ਕੌਰ, ਡੀ.ਪੀ.ਈ. ਸਤਵੀਰ ਕੌਰ, ਮਿਹਨਤੀ ਸਟਾਫ਼, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ ‘ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਮੁਫ਼ਤ ਫਾਈਬਰੋਸਕੈਨ ਤੇ ਲਿਵਰ ਜਾਂਚ ਕੈਂਪ ਲੱਗਾ ਅਗਲੀ ਖ਼ਬਰ ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।