05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 50% ਛੋਟ ’ਤੇ ਅੱਜ ਮੋਗਾ ਵਿਖੇ ਉਪਲੱਬਧ

ਲੁਧਿਆਣਾ, 4 ਨਵੰਬਰ (ਅ. ਬ.)

ਅਜੀਤ ਡੈਸਕ 05-11-2026
ਲੁਧਿਆਣਾ, 4 ਨਵੰਬਰ (ਅ. ਬ.)-ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲਿਆਂ ਮਸ਼ੀਨਾਂ 50% ਛੋਟ ’ਤੇ 5 ਨਵੰਬਰ ਦਿਨ ਵੀਰਵਾਰ ਨੂੰ ਮੋਗਾ ਵਿਖੇ ਲੱਗਣ ਵਾਲੇ ਕੈਂਪ ’ਚ ਉਪਲਬਧ ਹੋਣਗੀਆਂ। ਘੱਟ ਸੁਣਾਈ ਦੇਣ ਵਾਲੇ ਵਿਅਕਤੀਆਂ ਲਈ ਇਹ ਇਕ ਚੰਗੀ ਖ਼ਬਰ ਹੈ, ਜਿਹੜੇ ਕੰਨ ਦੀ ਮਸ਼ੀਨ ਮਹਿੰਗੀ ਹੋਣ ਕਾਰਨ ਨਹੀਂ ਖ਼ਰੀਦ ਪਾ ਰਹੇ ਜਾਂ ਉਚ ਕੀਮਤਾਂ ਹੋਣ ਕਾਰਨ ਇਹਨਾਂ ਮਸ਼ੀਨਾਂ ਨੂੰ ਖ਼ਰੀਦਣ ਵਿਚ ਅਸਮਰੱਥ ਹਨ। ਹੁਣ ਜਰਮਨ ਤਕਨਾਲੋਜੀ ‘ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਬਾਜ਼ਾਰ ਦਰ ਤੋਂ 50% ਛੋਟ ‘ਤੇ 4000, 6000, 11000, 14000 ਅਤੇ 18000 ਰੁਪਏ ਵਿਚ ਉਪਲੱਬਧ ਹੋਣਗੀਆਂ, ਜਿਸਦੀ 1 ਸਾਲ ਦੀ ਗਰੰਟੀ ਵੀ ਹੋਵੇਗੀ। ਇਸ ਲਈ 5 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਮੋਗਾ ਜ਼ਿਲ੍ਹੇ ਦੇ ਬੀਰਬਲ ਵਿਚ ਰੇਲਵੇ ਸਟੇਸ਼ਨ ਦੇ ਨੇੜੇ, ਪਲਾਟ ਨੰਬਰ 14, ਪੰਜਾਬ ਐਂਡ ਸਿੰਧ ਬੈਂਕ ਦੇ ਪਿੱਛੇ, ਹੋਟਲ ਜੈਸੂਰੀਆ ਵਿਖੇ ਕੈਂਪ ਦੌਰਾਨ ਜਾਂਚ ਤੋਂ ਬਾਅਦ ਉਪਲਬਧ ਕਰਵਾਈਆਂ ਜਾਣਗੀਆਂ। ਇਸ ਕੈਂਪ ਵਿਚ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ , ਡਾ. ਲਕਸ਼ਮੀਕਾਂਤ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਹ ਕੈਂਪ ਜ਼ਰੂਰਤਮੰਦ ਵਿਅਕਤੀ ਲਈ ਲਾਹੇਵੰਦ ਹੋਵੇਗਾ।
ਪਿਛਲੀ ਖ਼ਬਰ ਨੈਸ਼ਨਲ ਲੋਕ ਅਦਾਲਤ 12 ਦਸੰਬਰ ਨੂੰ-ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਗਲੀ ਖ਼ਬਰ ਯੂਥ ਮਿਲਣੀ ਦੀ ਸਫਲਤਾ ’ਤੇ ਮਾਹਲਾ ਜੋੜੀ ਵਲੋਂ ਸਮੁੱਚੀ ਲੀਡਰਸ਼ਿਪ ਤੇ ਨੌਜਵਾਨਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।