ਪੰਜਾਬੀ ਸੂਬਾ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਸੰਤਾਪ ਭੋਗ ਰਿਹਾ-ਜਥੇਦਾਰ ਰਣਸੀਂਹ
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਜਥੇਦਾਰ ਬੂਟਾ ਸਿੰਘ ਰਣਸੀਂਹ ਕਿਹਾ ਕਿ ਆਜ਼ਾਦੀ ਲਈ ਸਿੱਖਾਂ ਨੇ ਬਹੁਤ ਖ਼ੂਨ ਡੋਲਿਆ ਹੈ ਅਤੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ।
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਜਥੇਦਾਰ ਬੂਟਾ ਸਿੰਘ ਰਣਸੀਂਹ ਕਿਹਾ ਕਿ ਆਜ਼ਾਦੀ ਲਈ ਸਿੱਖਾਂ ਨੇ ਬਹੁਤ ਖ਼ੂਨ ਡੋਲਿਆ ਹੈ ਅਤੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਉੱਤਰ ਵਿਚ ਸਿੱਖਾਂ ਨੂੰ ਆਜ਼ਾਦ ਖ਼ਿੱਤਾ ਦਿੱਤਾ ਜਾਵੇਗਾ ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਸ਼ਰੇਆਮ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਏ। ਉਸ ਦੇ ਉਲਟ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ 1948 ਵਿਚ ਜੇਲ੍ਹ ਅੰਦਰ ਬੰਦ ਕਰ ਦਿੱਤਾ। ਸਿੱਖਾਂ ਨੂੰ ਭਾਸ਼ਾ ਦੇ ਆਧਾਰ ‘ਤੇ ਸੂਬਾ ਬਣਾਉਣ ਖ਼ਾਤਰ ਬਹੁਤ ਵੱਡਾ ਸੰਘਰਸ਼ ਕਰਨਾ ਪਿਆ। 1 ਨਵੰਬਰ 1966 ਨੂੰ ਗੁਲਜਾਰੀ ਲਾਲ ਨੰਦਾ ਦੀ ਅਗਵਾਈ ਹੇਠ ਪੰਜਾਬ ਨੂੰ ਇਕ ਛੋਟਾ ਜਿਹਾ ਸੂਬਾ ਬਣਾ ਦਿੱਤਾ। ਜਦੋਂ ਪੰਜਾਬੀ ਸੂਬਾ ਨਹੀਂ ਬਣਿਆ ਸੀ ਤਾਂ ਪੰਜਾਬ ਦੇ ਉੱਪਰ ਕੋਈ ਵੀ ਕਰਜ਼ਾ ਨਹੀਂ ਸੀ ਪਰ ਸਮੇਂ-ਸਮੇਂ ‘ਤੇ ਕਾਂਗਰਸ, ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟ ਕੇ ਪੰਜਾਬ ਉੱਪਰ ਭਾਰੀ ਕਰਜ਼ੇ ਦੀ ਪੰਡ ਚੜ੍ਹਾ ਦਿੱਤੀ। ਮੀਟਿੰਗ ਵਿਚ ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਸਵਰਨ ਸਿੰਘ ਵੱਡਾਘਰ, ਭਾਈ ਗੁਰਮੇਲ ਸਿੰਘ ਕਪੂਰੇ, ਭਾਈ ਬਖਸ਼ੀਸ਼ ਸਿੰਘ ਕਪੂਰੇ, ਭਾਈ ਜਗਤਾਰ ਸਿੰਘ ਮੋਗਾ, ਭਾਈ ਮਹਿਲ ਸਿੰਘ ਚਿਰਾਗਸ਼ਾਹ ਵਾਲਾ, ਭਾਈ ਸੁਰਿੰਦਰ ਸਿੰਘ ਮਾਨ, ਭਾਈ ਭਜਨ ਸਿੰਘ ਧੱਲੇਕੇ, ਬਾਈ ਪਰਮਜੀਤ ਸਿੰਘ ਧੱਲੇਕੇ, ਗੁਰਮੀਤ ਸਿੰਘ ਵੱਡਾਘਰ, ਲਖਬੀਰ ਸਿੰਘ, ਸੁਖਧੰਨ ਸਿੰਘ, ਭਾਈ ਜਗਸੀਰ ਸਿੰਘ ਡਾਲਾ, ਭਾਈ ਲਾਭ ਸਿੰਘ ਡਾਲਾ, ਭਾਈ ਹਰਪ੍ਰੀਤ ਸਿੰਘ ਡਾਲਾ, ਭਾਈ ਹਰਪਾਲ ਸਿੰਘ ਡਾਲਾ, ਭਾਈ ਬੇਅੰਤ ਸਿੰਘ ਸੇਖਾ ਕਲਾਂ, ਭਾਈ ਗੁਰਮੇਲ ਸਿੰਘ ਕੋਕਰੀ ਕਲਾਂ, ਭਾਈ ਗੁਰਦੇਵ ਸਿੰਘ ਘਾਰੂ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ ਗੁਲਾਟੀ, ਗੁਰਦੇਵ ਸਿੰਘ ਵੱਡਾਘਰ, ਪਲਵਿੰਦਰ ਸਿੰਘ ਚਿਰਾਗਸ਼ਾਹ ਵਾਲਾ, ਕੇਵਲ ਸਿੰਘ ਰੋਡੇ, ਰਜਿੰਦਰ ਸਿੰਘ, ਭਾਈ ਬੂਟਾ ਸਿੰਘ ਧੱਲੇਕੇ, ਭਾਈ ਗੁਰਚਰਨ ਸਿੰਘ, ਭਾਈ ਜਸਵੀਰ ਸਿੰਘ ਜਨੇਰ, ਭਾਈ ਦਲੀਪ ਸਿੰਘ ਆਦਿ ਹਾਜ਼ਰ ਸਨ।