31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਰਹੂਮ ਮੋਨਿਕਾ ਗੋਇਲ ਦੀ ਯਾਦ ਵਿੱਚ ਸ੍ਰੀ ਸ਼ਿਵ ਮਹਾਂਪੁਰਾਣ ਯੱਗ ਕਰਵਾਇਆ

ਲਹਿਰਾਗਾਗਾ, 30 ਅਗਸਤ (ਅਸ਼ੋਕ ਗਰਗ) - ਗੀਤ ਭਵਨ ਕਮੇਟੀ ਲਹਿਰਾਗਾਗਾ ਵੱਲੋਂ ਦੀਪੂ ਗੋਇਲ ਦੀ ਧਰਮ ਪਤਨੀ ਮਰਹੂਮ ਮੋਨਿਕਾ ਗੋਇਲ ਦੀ ਯਾਦ ਵਿੱਚ ਸ੍ਰੀ ਸ਼ਿਵ ਮਹਾ ਪੁਰਾਣ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੰਡੀ ਵਾਲੇ ਮੰਦਰ ਤੋਂ ਕਲਸ਼ ਯਾਤਰਾ ਕੱਢ ਕੇ ਕੀਤੀ ਗਈ।

ਅਜੀਤ ਡੈਸਕ 31-08-2026
ਲਹਿਰਾਗਾਗਾ, 30 ਅਗਸਤ (ਅਸ਼ੋਕ ਗਰਗ) - ਗੀਤ ਭਵਨ ਕਮੇਟੀ ਲਹਿਰਾਗਾਗਾ ਵੱਲੋਂ ਦੀਪੂ ਗੋਇਲ ਦੀ ਧਰਮ ਪਤਨੀ ਮਰਹੂਮ ਮੋਨਿਕਾ ਗੋਇਲ ਦੀ ਯਾਦ ਵਿੱਚ ਸ੍ਰੀ ਸ਼ਿਵ ਮਹਾ ਪੁਰਾਣ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੰਡੀ ਵਾਲੇ ਮੰਦਰ ਤੋਂ ਕਲਸ਼ ਯਾਤਰਾ ਕੱਢ ਕੇ ਕੀਤੀ ਗਈ। ਕਲਸ਼ ਯਾਤਰਾ ਨੂੰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਲਗਾਤਾਰ ਸੱਤ ਦਿਨ ਚੱਲੇ ਇਸ ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਕਥਾ ਵਾਚਕ ਧਰਮਪਾਲ ਸ਼ਾਸਤਰੀ ਨਾਭੇ ਵਾਲਿਆਂ ਨੇ ਸੰਗਤਾਂ ਨੂੰ ਸ਼ਿਵ ਮਹਾ ਪੁਰਾਣ ਦੀ ਕਥਾ ਸਰਵਣ ਕਰਵਾਈ। ਉਨ੍ਹਾਂ ਵੱਲੋਂ ਪੇਸ਼ ਕੀਤੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਵਿੱਚ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੀਤ ਭਵਨ ਕਮੇਟੀ ਦੀ ਪ੍ਰਧਾਨ ਅਤੇ ਨੈਸ਼ਨਲ ਐਵਾਰਡੀ ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਗੋਇਲ ਪਰਿਵਾਰ ਦੀ ਇੱਛਾ ਸੀ ਕਿ ਮਰਹੂਮ ਮੋਨਿਕਾ ਗੋਇਲ ਦੀ ਯਾਦ ਵਿੱਚ ਕੋਈ ਧਾਰਮਿਕ ਸਮਾਗਮ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਨੂੰ ਮਿਲੇ ਪਿਆਰ ਅਤੇ ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਸੰਸਥਾ ਦੇ ਆਗੂ ਜੈ ਨਰਾਇਣ ਸਿੰਗਲਾ, ਕ੍ਰਿਸ਼ਨ ਬਾਂਸਲ, ਪ੍ਰਦੀਪ ਗਰਗ, ਜੀਵਨ ਡੇਅਰੀ ਵਾਲੇ, ਧਰਮਵੀਰ ਕਾਕਾ, ਪਵਨ ਕੁਮਾਰ, ਡਾ. ਧਨਵੰਤਪੁਰੀ ਅਤੇ ਡਾ. ਮਹਿੰਦਰ ਪਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ‘ ਸਾਫ਼ ਪੰਜਾਬ–ਮਾਣਮੱਤਾ ਪੰਜਾਬ’ ਮੁਹਿੰਮ ਤਹਿਤ ਖਨੌਰੀ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।