09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਚਿਨ ਪਾਇਲਟ ਦੀ ਨਿਯੁਕਤੀ ਉਪਰੰਤ ਸਮਿਤ ਸਿੰਘ ਮਾਨ ਨਾਲ ਵਿਸ਼ੇਸ਼ ਮੀਟਿੰਗ

ਅਹਿਮਦਗੜ੍ਹ, 8 ਸਤੰਬਰ (ਰਣਧੀਰ ਸਿੰਘ ਮਹੌਲੀ) - ਨਵ ਨਿਯੁਕਤ ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਇੰਚਾਰਜ ਪੰਜਾਬ ਸਚਿਨ ਪਾਇਲਟ ਨੇ ਅਮਰਗੜ੍ਹ ਵਿਧਾਨ ਸਭਾ ਕਾਂਗਰਸ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨਾਲ ਵਿਸਥਾਰਪੂਰਵਕ ਮੁਲਾਕਾਤ ਕਰਦਿਆਂ ਹਲਕਾ ਅਮਰਗੜ੍ਹ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨੇ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਇੰਚਾਰਜ ਸਚਿਨ ਪਾਇਲਟ ਵੱਲੋਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਮਰਗੜ੍ਹ ਤੋਂ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਦਾ ਵਾਅਦਾ ਕੀਤਾ।

ਅਜੀਤ ਡੈਸਕ 09-09-2026
ਅਹਿਮਦਗੜ੍ਹ, 8 ਸਤੰਬਰ (ਰਣਧੀਰ ਸਿੰਘ ਮਹੌਲੀ) - ਨਵ ਨਿਯੁਕਤ ਆਲ ਇੰਡੀਆ ਕਾਂਗਰਸ ਕਮੇਟੀ ਜਨਰਲ ਸਕੱਤਰ ਇੰਚਾਰਜ ਪੰਜਾਬ ਸਚਿਨ ਪਾਇਲਟ ਨੇ ਅਮਰਗੜ੍ਹ ਵਿਧਾਨ ਸਭਾ ਕਾਂਗਰਸ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨਾਲ ਵਿਸਥਾਰਪੂਰਵਕ ਮੁਲਾਕਾਤ ਕਰਦਿਆਂ ਹਲਕਾ ਅਮਰਗੜ੍ਹ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨੇ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਇੰਚਾਰਜ ਸਚਿਨ ਪਾਇਲਟ ਵੱਲੋਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਮਰਗੜ੍ਹ ਤੋਂ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ 2022 ਚੋਣਾਂ ਦੌਰਾਨ ਸਚਿਨ ਪਾਇਲਟ ਨੇ ਖਾਸ ਤੌਰ ’ਤੇ ਅਮਰਗੜ੍ਹ ਵਿਧਾਨ ਸਭਾ ਵਿੱਚ ਚੋਣ ਮੁਹਿੰਮ ਦੌਰਾਨ ਸਮਿਤ ਸਿੰਘ ਮਾਨ ਦੀ ਸਿਆਸੀ ਪਾਰੀ ਵਿੱਚ ਸਚਿਨ ਪਾਇਲਟ ਦਾ ਸਹਿਯੋਗ ਲਗਾਤਾਰ ਜਾਰੀ ਰਿਹਾ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਵਕਤਾ ਅਤੇ ਕੇਰਲ ਵਿਧਾਨ ਸਭਾ ਚੋਣਾਂ ਦੇ ਮੀਡੀਆ ਇੰਚਾਰਜ ਮੌਕੇ ਵੀ ਸਚਿਨ ਪਾਇਲਟ ਉਸ ਰਾਜ ਦੇ ਸੀਨੀਅਰ ਆਬਜ਼ਰਵਰ ਸਨ। ਸਮਿਤ ਸਿੰਘ ਨੇ ਆਪਣੀਆਂ ਵਿਭਿੰਨ ਭੂਮਿਕਾਵਾਂ ਅਤੇ ਸਿਆਸੀ ਯਾਤਰਾ ਵਿੱਚ ਹਮੇਸ਼ਾਂ ਸਚਿਨ ਪਾਇਲਟ ਦੇ ਮਾਰਗਦਰਸ਼ਨ ਅਤੇ ਸਹਿਯੋਗ ਦਾ ਉਲੇਖ ਕੀਤਾ ਹੈ। ਮੁਲਾਕਾਤ ਤੋਂ ਬਾਅਦ ਸਮਿਤ ਸਿੰਘ ਨੇ ਕਿਹਾ ਕਿ ਸਚਿਨ ਪਾਇਲਟ ਦਾ ਸਹਿਯੋਗ ਉਨ੍ਹਾਂ ਲਈ ਹਮੇਸ਼ਾਂ ਪ੍ਰੇਰਣਾ ਦਾ ਸਰੋਤ ਰਿਹਾ ਹੈ ।
ਪਿਛਲੀ ਖ਼ਬਰ ਗ੍ਰੰਥੀ ਸਥਾਪਨਾ ਦਿਵਸ ਸਮਾਗਮ ’ਚ ਸੰਗਤਾਂ ਵਧ ਚੜ੍ਹ ਕੇ ਸ਼ਮੂਲੀਅਤ ਕਰਨ - ਭਾਈ ਛਾਜਲਾ ਅਗਲੀ ਖ਼ਬਰ ਪੱਖੇ ਨਾਲ ਲਟਕ ਕੇ ਔਰਤ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।