ਸ਼ਹੀਦ ਵਰਿੰਦਰ ਸਿੰਘ ਦਾ ਆਦਮ ਕੱਦ ਬੁੱਤ ਲਗਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਗੌਰਵ ਗੋਇਲ ਅਤੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ ਨੇ ਥਾਂ ਦਾ ਕੀਤਾ ਨਿਰੀਖਣ
ਲਹਿਰਾਗਾਗਾ, 30 ਅਕਤੂਬਰ (ਅਸ਼ੋਕ ਗਰਗ)- ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦਾਂ ਦਾ ਸਤਿਕਾਰ ਕਰਨਾ ਸਾਡਾ ਨੈਤਿਕ ਫਰਜ਼ ਹੈ। ਇਸੇ ਤਹਿਤ ਲਹਿਰਾਗਾਗਾ ਦੇ ਸ਼ਹੀਦ ਵਰਿੰਦਰ ਸਿੰਘ ਦਾ ਆਦਮ ਕੱਦ ਬੁੱਤ ਲਗਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਗੌਰਵ ਗੋਇਲ ਅਤੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਮਨਦੀਪ ਸ਼ਰਮਾ ਅਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਲਹਿਰਾਗਾਗਾ-ਸੁਨਾਮ ਰੋਡ ਉੱਪਰ ਨਹਿਰ ਨੇੜੇ ਸਥਿਤ ਤਿਕੋਣੀ ਵਾਲੀ ਥਾਂ ਦਾ ਨਿਰੀਖਣ ਕੀਤਾ।
ਅਜੀਤ ਡੈਸਕ
31-10-2026