ਬੀਕੇਯੂ ਏਕਤਾ ਉਗਰਾਹਾਂ ਨੇ ਕੀਤਾ ਮਾਰਕੀਟ ਕਮੇਟੀ ਦਫ਼ਤਰ ਮੂਨਕ ਦਾ ਘਿਰਾਓ
ਮੂਨਕ, 14 ਨਵੰਬਰ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵੱਲੋਂ ਮਾਰਕੀਟ ਕਮੇਟੀ ਦਫਤਰ ਅੱਗੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਤੋਂ ਪਹਿਲਾਂ ਇੱਕ ਵਾਰੀ ਬਲਾਕ ਮੂਨਕ ਦੇ ਆਗੂਆਂ ਵੱਲੋਂ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਚੇਅਰਮੈਨ ਨਾਲ ਝੋਨੇ ਦੀ ਖ਼ਰੀਦ ਸਬੰਧੀ ਮੀਟਿੰਗ ਕੀਤੀ ਗਈ ਗਈ ਸੀ ਕਿ ਜਲਦ ਤੋਂ ਜਲਦ ਬੋਲੀ ਸ਼ੁਰੂ ਕਰਾਈ ਜਾਵੇ ਪਰ ਕੋਈ ਸੁਣਵਾਈ ਨਹੀ ਕੀਤੀ ਗਈ ਤਾਂ ਇਸ ਤੋਂ ਬਾਅਦ ਦੀਵਾਲੀ ਵਾਲੇ ਦਿਨ ਮਾਰਕੀਟ ਕਮੇਟੀ ਅੱਗੇ ਸੰਕੇਤਕ ਧਰਨਾ ਲਾਇਆ ਗਿਆ।
ਭ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵੱਲੋਂ ਮਾਰਕੀਟ ਕਮੇਟੀ ਦਫਤਰ ਅੱਗੇ ਲਗਾਏ ਧਰਨੇ ਦੀ ਤਸਵੀਰ। ਤਸਵੀਰ ਪ੍ਰਵੀਨ ਮਦਾਨ
15-11-2026
ਮੂਨਕ, 14 ਨਵੰਬਰ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵੱਲੋਂ ਮਾਰਕੀਟ ਕਮੇਟੀ ਦਫਤਰ ਅੱਗੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਤੋਂ ਪਹਿਲਾਂ ਇੱਕ ਵਾਰੀ ਬਲਾਕ ਮੂਨਕ ਦੇ ਆਗੂਆਂ ਵੱਲੋਂ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਚੇਅਰਮੈਨ ਨਾਲ ਝੋਨੇ ਦੀ ਖ਼ਰੀਦ ਸਬੰਧੀ ਮੀਟਿੰਗ ਕੀਤੀ ਗਈ ਗਈ ਸੀ ਕਿ ਜਲਦ ਤੋਂ ਜਲਦ ਬੋਲੀ ਸ਼ੁਰੂ ਕਰਾਈ ਜਾਵੇ ਪਰ ਕੋਈ ਸੁਣਵਾਈ ਨਹੀ ਕੀਤੀ ਗਈ ਤਾਂ ਇਸ ਤੋਂ ਬਾਅਦ ਦੀਵਾਲੀ ਵਾਲੇ ਦਿਨ ਮਾਰਕੀਟ ਕਮੇਟੀ ਅੱਗੇ ਸੰਕੇਤਕ ਧਰਨਾ ਲਾਇਆ ਗਿਆ। ਉਸ ਦਿਨ ਵੀ ਮਾਰਕੀਟ ਕਮੇਟੀ ਚੇਅਰਮੈਨ ਵੱਲੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਜਲਦ ਹੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਬੋਲੀ ਸ਼ੁਰੂ ਕਰਵਾ ਦੇਵਾਂਗੇ ਫਿਰ ਵੀ ਬੋਲੀ ਸ਼ੁਰੂ ਨਾ ਹੋਈ ਤਾਂ ਮਜਬੂਰੀ ਵੱਸ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਦੇ ਰੋਸ ਵਜੋਂ ਮਾਰਕੀਟ ਕਮੇਟੀ ਅੱਗੇ ਧਰਨਾ ਲਗਾ ਮਜਬੂਰਨ ਸੜਕ ਜਾਮ ਕੀਤੀ ਗਈ। ਉਸ ਵੇਲੇ ਵੀ ਮਾਰਕੀਟ ਕਮੇਟੀ ਦੇ ਸੈਕਟਰੀ ਅਤੇ ਨਾਇਬ ਤਹਸੀਲਦਾਰ ਵੱਲੋਂ ਵਿਸਵਾਸ ਦਵਾਇਆ ਗਿਆ ਕਿ ਕੱਲ ਤੋਂ ਹੀ ਬੋਲੀ ਸ਼ੁਰੂ ਹੋ ਜਾਵੇਗੀ। ਫਿਰ ਵੀ ਬੋਲੀ ਸ਼ੁਰੂ ਨਾ ਹੋਈ ਅੱਜ ਸਵੇਰ ਤੋਂ ਹੀ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂਆਂ ਨਾਲ ਨਾਇਬ ਤਹਿਸੀਲਦਾਰ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਠੋਸ ਮਸਲਾ ਹੱਲ ਨਹੀਂ ਕੀਤੇ ਜਾਣ ਦੇ ਰੋਸ ਵਜੋਂ ਮਾਰਕੀਟ ਕਮੇਟੀ ਦਫਤਰ ਦਾ ਘਿਰਾਓ ਕੀਤਾ ਗਿਆ। ਜਿਸ ਤੋਂ ਬਾਅਦ ਤਹਿਸੀਲਦਾਰ ਨੇ ਵਿਸ਼ਵਾਸ਼ ਦਵਾਇਆ ਕਿ ਝੋਨੇ ਨੂੰ ਖ਼ਰੀਦਣ ਦਾ ਕੋਟਾ ਸਰਕਾਰ ਵੱਲੋਂ ਵਧਾ ਦਿੱਤਾ ਗਿਆ ਹੈ। ਤੇ ਮੰਡੀਆਂ ਦੇ ਵਿੱਚ ਬੋਲੀ ਸ਼ੁਰੂ ਹੋ ਚੁੱਕੀ ਹੈ ਮਨਿਆਣਾ ਬੱਲਰਾ, ਮਕਰੌੜ ਸਾਹਿਬ, ਕੜੈਲ ,ਮੂਨਕ ਹੋਰ ਮੰਡੀਆਂ ਵਿੱਚ ਵੀ ਬੋਲੀ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਬਲਾਕ ਜਰਨਲ ਸਕੱਤਰ ਬੰਟੀ ਢੀਂਡਸਾ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਭੁਟਾਲ ਬਲਾਕ ਪ੍ਰਚਾਰ ਸਕੱਤਰ ਤੇ ਜ਼ਿਲ੍ਹਾ ਆਗੂ ਬਲਵਿੰਦਰ ਮਨਿਆਨਾ ਬਲਾਕ ਆਗੂ ਨਾਨਕ ਅਨਦਾਣਾ, ਸੁਖਚੈਨ ਚੱਠਾ, ਸੁਬੇਗ ਮੂਣਕ ਅਮਰੀਕ ਸਿੰਘ ਬੱਲਰਾ ਛੱਜੂ ਬੱਲਰਾ ਤੋਂ ਇਲਾਵਾ ਜ਼ਿਲ੍ਹਾ ਆਗੂ ਰਿੰਕੂ ਮੂਣਕ ਨੇ ਵੀ ਸੰਬੋਧਨ ਕੀਤਾ ।