10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਫੂਡ ਸੇਫ਼ਟੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨਸ ਆਪ੍ਰੇਟਰਾਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ-ਅਭਿਨਵ ਖੋਸਲਾ

ਫ਼ਿਰੋਜ਼ਪੁਰ,9 ਸਤੰਬਰ (ਕੁਲਬੀਰ ਸਿੰਘ ਸੋਢੀ)- ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਨੇ ਆਮ ਜਨਤਾ ਤੇ ਸਮੂਹ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਹੈ ਕਿ ਫੂਡ ਸੇਫ਼ਟੀ ਵਿਭਾਗ ਵਲੋਂ ਸਾਲ 2011 ਤੋਂ ਹੁਣ ਤੱਕ ਫੂਡ ਸੇਫ਼ਟੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਫੂਡ ਬਿਜ਼ਨਸ ਆਪ੍ਰੇਟਰਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਤੇ ਸਮਰੱਥ ਅਦਾਲਤ/ਅਧਿਕਾਰਤ ਅਥਾਰਟੀ ਵਲੋਂ ਕਈ ਮਾਮਲਿਆਂ ’ਚ ਜੁਰਮਾਨੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਫੂਡ ਬਿਜ਼ਨਸ ਆਪੇ੍ਰਟਰਾਂ ਵਲੋਂ ਲਗਾਇਆ ਗਿਆ ਜੁਰਮਾਨਾ ਅਜੇ ਤੱਕ ਜਮ੍ਹਾ ਨਹੀਂ ਕਰਵਾਇਆ ਗਿਆ ਤੇ ਕੁੱਝ ਮਾਮਲਿਆਂ ਵਿਚ ਸਬੰਧਿਤ ਵਿਅਕਤੀ ਕਾਰਵਾਈ ’ਚ ਪੇਸ਼ ਨਹੀਂ ਹੋ ਰਹੇ ਜਾਂ ਬਕਾਇਆ ਰਕਮ ਦੀ ਅਦਾਇਗੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਅਜੀਤ ਡੈਸਕ 10-09-2026
ਫ਼ਿਰੋਜ਼ਪੁਰ,9 ਸਤੰਬਰ (ਕੁਲਬੀਰ ਸਿੰਘ ਸੋਢੀ)- ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਨੇ ਆਮ ਜਨਤਾ ਤੇ ਸਮੂਹ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਹੈ ਕਿ ਫੂਡ ਸੇਫ਼ਟੀ ਵਿਭਾਗ ਵਲੋਂ ਸਾਲ 2011 ਤੋਂ ਹੁਣ ਤੱਕ ਫੂਡ ਸੇਫ਼ਟੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਫੂਡ ਬਿਜ਼ਨਸ ਆਪ੍ਰੇਟਰਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਤੇ ਸਮਰੱਥ ਅਦਾਲਤ/ਅਧਿਕਾਰਤ ਅਥਾਰਟੀ ਵਲੋਂ ਕਈ ਮਾਮਲਿਆਂ ’ਚ ਜੁਰਮਾਨੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਫੂਡ ਬਿਜ਼ਨਸ ਆਪੇ੍ਰਟਰਾਂ ਵਲੋਂ ਲਗਾਇਆ ਗਿਆ ਜੁਰਮਾਨਾ ਅਜੇ ਤੱਕ ਜਮ੍ਹਾ ਨਹੀਂ ਕਰਵਾਇਆ ਗਿਆ ਤੇ ਕੁੱਝ ਮਾਮਲਿਆਂ ਵਿਚ ਸਬੰਧਿਤ ਵਿਅਕਤੀ ਕਾਰਵਾਈ ’ਚ ਪੇਸ਼ ਨਹੀਂ ਹੋ ਰਹੇ ਜਾਂ ਬਕਾਇਆ ਰਕਮ ਦੀ ਅਦਾਇਗੀ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਕਾਇਆ ਮਾਮਲਿਆਂ ਵਿਚ ਫੂਡ ਸੇਫ਼ਟੀ ਵਿਭਾਗ ਵਲੋਂ ਹੁਣ ਨਿਯਮਾਂ ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤੇ ਬਕਾਇਆ ਜੁਰਮਾਨਿਆਂ ਦੀ ਵਸੂਲੀ ਲਈ ਸਮਰੱਥ ਅਧਿਕਾਰੀਆਂ ਤੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਕਾਨੂੰਨ ਅਨੁਸਾਰ ਵਸੂਲੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਅਧੀਨ ਲੋੜ ਪੈਣ ’ਤੇ ਸਬੰਧਿਤ ਵਿਅਕਤੀਆਂ ਦੀ ਜਾਇਦਾਦ ਜਾਂ ਕਾਰੋਬਾਰੀ ਸੰਪਤੀ ਸਬੰਧੀ ਵਸੂਲੀ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਰੁੱਧ ਸਮਰੱਥ ਅਥਾਰਟੀ ਅਦਾਲਤ ਵਲੋਂ ਜੁਰਮਾਨਾ ਲਗਾਇਆ ਗਿਆ ਹੈ ਤੇ ਜਿਸ ਦੀ ਰਕਮ ਅਜੇ ਤੱਕ ਬਕਾਇਆ ਹੈ, ਉਹ ਆਪਣਾ ਬਕਾਇਆ ਜੁਰਮਾਨਾ ਜਲਦ ਤੋਂ ਜਲਦ ਨਿਯਮਾਂ ਅਨੁਸਾਰ ਜਮ੍ਹਾ ਕਰਵਾਉਣ ਤੇ ਆਪਣੇ ਰਿਕਾਰਡ ਸਬੰਧਿਤ ਦਫ਼ਤਰ ਨਾਲ ਤਸਦੀਕ ਕਰਵਾ ਲੈਣ। ਅਧਿਕਾਰੀ ਖੋਸਲਾ ਨੇ ਕਿਹਾ ਕਿ ਭਵਿੱਖ ਵਿਚ ਫੂਡ ਸੇਫ਼ਟੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨਸ ਆਪ੍ਰੇਟਰਾਂ ਵਿਰੁੱਧ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਨਿਰੀਖਣ ਦੌਰਾਨ ਜਿੱਥੇ ਵੀ ਲੋੜ ਪਾਈ ਗਈ, ਉੱਥੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਫੂਡ ਸੈਂਪਲ ਲਏ ਜਾਣਗੇ ਅਤੇ ਉਲੰਘਣਾ ਪਾਏ ਜਾਣ ’ਤੇ ਚਲਾਨ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ 73 ਸਾਲ ਪੁਰਾਣਾ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਦਾ ਦਫ਼ਤਰ ਖਸਤਾ ਹਾਲਤ ’ਚ, ਹਾਦਸਾ ਵਾਪਰਣ ਦਾ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।