12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਖ਼ਸਤਾ-ਹਾਲ ਸੜਕਾਂ ਕਾਰਨ ਲੋਕਾਂ ’ਚ ਰੋਸ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਪਏ ਮੀਂਹ ਤੋਂ ਬਾਅਦ ਜਿੱਥੇ ਮੰਡੀ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਉੱਥੇ ਹੀ ਮੰਡੀ ਦੀਆਂ ਖ਼ਸਤਾ-ਹਾਲ ਸੜਕਾਂ ਤੇ ਉਨ੍ਹਾਂ ’ਚ ਪਏ ਡੂੰਘੇ ਖੱਡੇ ਟਰੈਕਟਰ-ਟਰਾਲੀ ਚਾਲਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਤਾਜ਼ਾ ਮਾਮਲਾ ਫ਼ਾਜ਼ਿਲਕਾ ਅਨਾਜ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਝੋਨੇ ਦੀਆਂ ਬੋਰੀਆਂ ਨਾਲ ਲੱਦੀ ਇਕ ਟਰਾਲੀ ਸੜਕ ਦੇ ਵਿਚਕਾਰ ਪਏ ਡੂੰਘੇ ਖੱਡੇ ਵਿਚ ਫਸ ਗਈ।

ਅਜੀਤ ਡੈਸਕ 12-10-2026
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿਚ ਪਏ ਮੀਂਹ ਤੋਂ ਬਾਅਦ ਜਿੱਥੇ ਮੰਡੀ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਉੱਥੇ ਹੀ ਮੰਡੀ ਦੀਆਂ ਖ਼ਸਤਾ-ਹਾਲ ਸੜਕਾਂ ਤੇ ਉਨ੍ਹਾਂ ’ਚ ਪਏ ਡੂੰਘੇ ਖੱਡੇ ਟਰੈਕਟਰ-ਟਰਾਲੀ ਚਾਲਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਤਾਜ਼ਾ ਮਾਮਲਾ ਫ਼ਾਜ਼ਿਲਕਾ ਅਨਾਜ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਝੋਨੇ ਦੀਆਂ ਬੋਰੀਆਂ ਨਾਲ ਲੱਦੀ ਇਕ ਟਰਾਲੀ ਸੜਕ ਦੇ ਵਿਚਕਾਰ ਪਏ ਡੂੰਘੇ ਖੱਡੇ ਵਿਚ ਫਸ ਗਈ। ਟਰਾਲੀ ਨੂੰ ਖੱਡੇ ਵਿਚੋਂ ਬਾਹਰ ਕੱਢਣ ਲਈ ਚਾਲਕਾਂ ਨੂੰ ਭਾਰੀ ਮਸ਼ੱਕਤ ਕਰਨੀ ਪਈ। ਮੌਕੇ ’ਤੇ ਮੌਜੂਦ ਟਰੈਕਟਰ-ਟਰਾਲੀ ਚਾਲਕ ਕੁਲਵੰਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਮੰਡੀ ਦੀਆਂ ਸੜਕਾਂ ਦੀ ਹਾਲਤ ਲੰਮੇ ਸਮੇਂ ਤੋਂ ਮਾੜੀ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਖੱਡਿਆਂ ਦੀ ਪੱਕੀ ਮੁਰੰਮਤ ਕਰਨ ਦੀ ਬਜਾਇ ਸਿਰਫ਼ ਆਰਜ਼ੀ ਲੇਪਾ-ਪੋਚੀ ਕੀਤੀ ਜਾਂਦੀ ਹੈ ਜਿਸ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪੀੜਤ ਚਾਲਕਾਂ ਅਤੇ ਕਿਸਾਨਾਂ ਨੇ ਮੰਡੀ ਬੋਰਡ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀ ਦੀਆਂ ਸੜਕਾਂ ਦੀ ਤੁਰੰਤ ਪੱਕੀ ਮੁਰੰਮਤ ਕਰਵਾਈ ਜਾਵੇ।
ਪਿਛਲੀ ਖ਼ਬਰ ਤਲਵੰਡੀ ਭਾਈ ਪਹੁੰਚੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੈਸਲਰ ਮਹਾਂਬਲੀ ਸ਼ੇਰਾ ਨੌਜਵਾਨ ਲੋਕ ਭਲਾਈ ਸਭਾ ਨੇ ਕਰਵਾਇਆ ਸਨਮਾਨ... ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਜਲ ਸੇਵਾ ’ਚ ਸਹਿਯੋਗ ਦੇਣ ਵਾਲੇ ਮੈਂਬਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।