ਬ੍ਰਹਮਾ ਕੁਮਾਰੀ ਸੈਂਟਰ ਰਾਮਾਂ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਕੌਂਸਲਰ ਪ੍ਰਿੰਸੀਪਲ ਸ਼ਿਵਾਨੀ ਗੋਇਲ ਨੇ ਕੀਤਾ ਕੈਂਪ ਦਾ ਰਸਮੀ ਉਦਘਾਟਨ
ਰਾਮਾ ਮੰਡੀ, 22 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)-ਬ੍ਰਹਮਾ ਕੁਮਾਰੀ ਸੈਂਟਰ ਵਲੋ ਵਿਸ਼ਾਲ ਖੂਨ ਦਾਨ ਕੈਂਪ ਸਰਕਾਰੀ ਹਸਪਤਾਲ ਰਾਮਾਂ ਵਿਚ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਕੌਂਸਲਰ ਪ੍ਰਿੰਸੀਪਲ ਸ਼ਿਵਾਨੀ ਗੋਇਲ ਵਲੋਂ ਰੀਬਨ ਕੱਟ ਕੇ ਅਤੇ ਐਡਵੋਕੇਟ ਵਿਕਰਾਂਤ ਗੋਇਲ ਚੇਅਰਮੈਨ ਪੰਜਾਬ ਟਰੇਡ ਕਮਿਸ਼ਨ ਵਲੋਂ ਖੂਨਦਾਨ ਦੀ ਸ਼ੁਰੂਆਤ ਕਰਕੇ ਸ਼ੁਰੂ ਕੀਤਾ ਗਿਆ। ਇਸ ਮੌਕੇ 40 ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ।
ਅਜੀਤ ਡੈਸਕ
23-08-2026