23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਭੁੱਚੋ ਮੰਡੀ ਤੋਂ ਵ੍ਰਿੰਦਾਵਨ-ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਲਈ ਦੋ ਬੱਸਾਂ ਰਵਾਨਾ

ਭੁੱਚੋ ਮੰਡੀ, 22 ਅਗਸਤ (ਬਿੱਕਰ ਸਿੰਘ ਸਿੱਧੂ, ਪਰਵਿੰਦਰ ਸਿੰਘ ਜੋੜਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਬਜ਼ੁਰਗ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਭੁੱਚੋ ਮੰਡੀ ਤੋਂ ਦੋ ਬੱਸਾਂ ਵਿ੍ਰੰਦਾਵਨ ਧਾਮ, ਖਾਟੂ ਸ਼ਿਆਮ ਜੀ ਅਤੇ ਸਾਲਾਸਰ ਧਾਮ ਲਈ ਰਵਾਨਾ ਹੋਈਆਂ। ਬੱਸਾਂ ਨੂੰ ਰਵਾਨਾ ਕਰਨ ਦੇ ਸਮਾਗਮ ਦੌਰਾਨ ਹਲਕਾ ਵਿਧਾਇਕ ਮਾ: ਜਗਸੀਰ ਸਿੰਘ ਦੇ ਸਪੁੱਤਰ ਅਤੇ ਨੌਜਵਾਨ ਆਪ ਆਗੂ ਹਰਸਿਮਰਨ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।

ਅਜੀਤ ਡੈਸਕ 23-08-2026
ਭੁੱਚੋ ਮੰਡੀ, 22 ਅਗਸਤ (ਬਿੱਕਰ ਸਿੰਘ ਸਿੱਧੂ, ਪਰਵਿੰਦਰ ਸਿੰਘ ਜੋੜਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਬਜ਼ੁਰਗ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਭੁੱਚੋ ਮੰਡੀ ਤੋਂ ਦੋ ਬੱਸਾਂ ਵਿ੍ਰੰਦਾਵਨ ਧਾਮ, ਖਾਟੂ ਸ਼ਿਆਮ ਜੀ ਅਤੇ ਸਾਲਾਸਰ ਧਾਮ ਲਈ ਰਵਾਨਾ ਹੋਈਆਂ। ਬੱਸਾਂ ਨੂੰ ਰਵਾਨਾ ਕਰਨ ਦੇ ਸਮਾਗਮ ਦੌਰਾਨ ਹਲਕਾ ਵਿਧਾਇਕ ਮਾ: ਜਗਸੀਰ ਸਿੰਘ ਦੇ ਸਪੁੱਤਰ ਅਤੇ ਨੌਜਵਾਨ ਆਪ ਆਗੂ ਹਰਸਿਮਰਨ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਤੀਰਥ ਯਾਤਰੀਆਂ ਨੂੰ ਫੁੱਲਾਂ ਦੀਆਂ ਮਾਲਾਵਾਂ ਪੁਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨ ਨੀਨਾ ਬਾਂਸਲ ਅਤੇ ਸੀਨੀਅਰ ਆਪ ਆਗੂ ਪ੍ਰਿੰਸ ਗੋਲਨ ਨੇ ਹਰੀ ਝੰਡੀ ਦਿਖਾਕੇ ਦੋਵਾਂ ਬੱਸਾਂ ਨੂੰ ਧਾਰਮਿਕ ਅਸਥਾਨਾਂ ਲਈ ਰਵਾਨਾ ਕੀਤਾ। ਇਸ ਮੌਕੇ ਆਪ ਟਰੇਡ ਵਿੰਗ ਦੇ ਹਲਕਾ ਚੇਅਰਮੈਨ ਦਰਸ਼ਨ ਦਰਸ਼ੀ, ਆਪ ਆਗੂ ਅਨਿਲ ਕੁਮਾਰ, ਰਾਜਵਿੰਦਰ ਰਾਜੂ, ਟਰੱਕ ਯੂਨੀਅਨ ਭੁੱਚੋ ਦੇ ਪ੍ਰਧਾਨ ਗੋਰਾ ਮਾਹਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਦੇ ਪਿੰਡ ਸਤੌਜ ਵਿਚ ਅੱਜ ਗੱਜੇਗਾ ‘ਪੁਰਾਣੀ ਪੈਨਸ਼ਨ ਬਹਾਲੀ ਮੰਚ’ ਅਗਲੀ ਖ਼ਬਰ ਸਰਕਾਰ ਵਲੋਂ ਮੌੜ ਖੇਤਰ ’ਚ ਜੀ. ਆਈ. ਐੱਸ. ਆਧਾਰਿਤ ਮਾਸਟਰ ਪਲਾਨ ਲਈ ਹੋ ਰਿਹੈ ਡਰੋਨ ਸਰਵੇ ਜ਼ਮੀਨ ਐਕੁਆਇਰ ਕਰਨ ਦੀ ਕੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।