13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਤੁੰਗਵਾਲੀ ਦੇ 5 ਅਥਲੀਟਾਂ ਦੀ ਸੂਬਾ ਪੱਧਰੀ ਖੇਡਾਂ ਲਈ ਹੋਈ ਚੋਣ 70ਵੀਂ ਜ਼ਿਲ੍ਹਾ ਅਥਲੈਟਿਕਸ ਮੀਟ-2026 ’ਚ ਤੁੰਗਵਾਲੀ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਭੁੱਚੋ ਮੰਡੀ, 12 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪੀ. ਐਮ.

ਤੁੰਗਵਾਲੀ ਸਕੂਲ ਦੇ ਜ਼ਿਲ੍ਹਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਪ੍ਰਦੀਪ ਕੁਮਾਰ, ਲੈਕਚਰਾਰ ਜਗਦੀਸ਼ ਕੁਮਾਰ ਅਤੇ ਸਮੂਹ ਸਟਾਫ਼। ਤਸਵੀਰ: ਪਰਵਿੰਦਰ ਸਿੰਘ ਜੌੜਾ 13-10-2026
ਭੁੱਚੋ ਮੰਡੀ, 12 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ 5 ਅਥਲੀਟਾਂ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਸਕੂਲ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ, ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਇੰਚਾਰਜ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਅਤੇ ਰਜਿੰਦਰ ਕੁਮਾਰ ਪੀ.ਟੀ.ਆਈ. ਵਲੋਂ 70ਵੀਂ ਜ਼ਿਲ੍ਹਾ ਅਥਲੈਟਿਕਸ ਮੀਟ ‘ਚੋਂ ਪ੍ਰਾਪਤੀਆਂ ਕਰਨ ਵਾਲੇ ਅਥਲੀਟਾਂ ਨੂੰ ਤਗਮੇ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੇ ਅਥਲੀਟ ਮਨੀਸ਼ ਨੇ ਅੰਡਰ-14 ਲੜਕਿਆਂ ਵਿਚ 400 ਮੀਟਰ ਅਤੇ 600 ਮੀਟਰ ਦੌੜ ‘ਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਦੋਹਰਾ ਸੋਨ ਤਗਮਾ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਕਰਾਸ ਕੰਟਰੀ 4 ਕਿੱਲੋਮੀਟਰ ਦੌੜ ‘ਚੋਂ ਗੁਰਨੀਤ ਕੌਰ, ਮਨਵੀਰ ਕੌਰ, ਸੁਖਮਨਪ੍ਰੀਤ ਕੌਰ ਅਤੇ ਅਮਨਦੀਪ ਕੌਰ ‘ਤੇ ਆਧਾਰਿਤ ਤੁੰਗਵਾਲੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਆਪਣੇ ਨਾਂਅ ਕੀਤਾ। ਅੰਡਰ-19 ਲੜਕਿਆਂ ਕਰਾਸ ਕੰਟਰੀ 6 ਕਿੱਲੋਮੀਟਰ ਦੌੜ ‘ਚ ਰਤਨਵੀਰ ਸਿੰਘ, ਪਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਜਸਪ੍ਰੀਤ ਸਿੰਘ ‘ਤੇ ਆਧਾਰਿਤ ਤੁੰਗਵਾਲੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਅੰਡਰ-19 ਲੜਕੀਆਂ 3000 ਮੀਟਰ ਦੌੜ ‘ਚੋਂ ਗੁਰਨੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸ ਮੌਕੇ ਲੈਕ . ਰਾਖੀ ਅਗਰਵਾਲ, ਲੈਕ. ਸ਼ੀਤੂ ਭਾਟੀਆਂ, ਲੈਕ. ਨੀਤੂ ਸ਼ਰਮਾ, ਲੈਕ. ਸ਼ਵੇਤਾ ਬਾਂਸਲ, ਜੋਤੀ ਗੋਇਲ, ਰੁਪਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਮੋਨਿਕਾ ਸੂਦ, ਪਰਮਜੀਤ ਕੌਰ, ਸੁਖਦੀਪ ਕੌਰ, ਗਿਆਨ ਚੰਦ, ਲਵਲੀ ਗਰਗ, ਦਰਸ਼ਨ ਕੌਰ, ਜਗਦੀਸ਼ ਰਾਣੀ, ਗੁਰਪਾਲ ਕੌਰ, ਮਨਦੀਪ ਕੌਰ, ਆਸ਼ਾ ਰਾਣੀ (ਸਾਰੇ ਮਾਸਟਰ ਕਾਡਰ) ਜਸਪ੍ਰੀਤ ਕੌਰ, ਰਜਨੀ ਬਾਲਾ ਕੰਪਿਊਟਰ ਅਧਿਆਪਕ ਅਤੇ ਸ਼ਨੀ ਕੁਮਾਰ ਐਨ.ਐਸ.ਕਿਉ.ਐਫ ਅਧਿਆਪਕ ਮੌਜੂਦ ਸਨ।
ਪਿਛਲੀ ਖ਼ਬਰ ਬੁਲਾਡੇਵਾਲਾ ਸਕੂਲ ਦੀਆਂ ਖੋ-ਖੋ ਖਿਡਾਰਨਾਂ ਦਾ ਸਨਮਾਨ ਅਗਲੀ ਖ਼ਬਰ ਕਿਸਾਨਾਂ ਦੀ ਮਿਹਨਤ ਦਾ ਮੁੱਲ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ: ਬਲਕਾਰ ਸਿੰਘ ਸਿੱਧੂ ਸ਼ਹਿਰ ਦੀ ਮੰਡੀ ’ ਚ ਝੋਨੇ ਦੀ ਖਰੀਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।