ਘਰ ਅੱਗੇ ਪਟਾਕੇ ਸੁੱਟਣ ਅਤੇ ਅਸਲ੍ਹੇ ਨਾਲ ਨੁਮਾਇਸ਼ ਕਰਕੇ ਫੋਟੂਆਂ ਭੇਜਣ ਦੇ ਦੋਸ਼ਾਂ ਹੇਠ ਇਕ ਨਾਮਜ਼ਦ
ਰਾਮਾਂ ਮੰਡੀ, 14 ਨਵੰਬਰ (ਤਰਸੇਮ ਸਿੰਗਲਾ)-ਸੰਦੀਪ ਸਿੰਘ ਵਾਸੀ ਸੇਖੂ ਵਲੋਂ ਰਿਫ਼ਾਇਨਰੀ ਪੁਲਿਸ ਚੌਂਕੀ ਵਿਖੇ ਲਿਖਤੀ ਦਰਸਾਖਤ ਦੇਣ ਤੇ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਵਲੋਂ ਇਕਬਾਲ ਸਿੰਘ ਵਾਸੀ ਸੇਖੂ ਵਿਰੁੱਧ ਮਾਮਲਾ ਦਰਜ ਕਰ ਲਏ ਜਾਣ ਦਾ ਸਮਾਚਾਰ ਹੈ। ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਸੇਖੂ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਇਕਬਾਲ ਸਿੰਘ ਵਿਰੁੱਧ ਦੋਸ਼ ਲਾਇਆ ਹੈ ਕਿ ਇਕਬਾਲ ਸਿੰਘ ਨੇ ਦਿਵਾਲੀ ਵਾਲੇ ਦਿਨ ਪਟਾਕੇ ਅੱਗ ਲਗਾ ਕੇ ਉਸਦੇ ਘਰ ਅੱਗੇ ਸੁੱਟੇ ਹਨ, ਜਿਸ ਨਾਲ ਉਸਦੇ ਪਰਿਵਾਰ ਵਿਚ ਡਰ ਦਾ ਮਾਹੌਲ ਹੈ, ਇੱਥੇ ਬੱਸ ਨਹੀਂ ਪਿਛਲੇ ਦੋ ਦਿਨ ਇਕਬਾਲ ਸਿੰਘ ਵਲੋਂ ਅਸਲੇ ਦੀ ਨੁਮਾਇਸ਼ ਕਰਕੇ ਫੋਟੂਆਂ ਵੀ ਵੱਟਸਐਪ ’ਤੇ ਪਾਈਆਂ ਗਈਆਂ ਹਨ।
ਅਜੀਤ ਡੈਸਕ
15-11-2026