29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਐਂਬੂਲੈਂਸ ਭੇਟ

ਹੰਡਿਆਇਆ, 28 ਅਗਸਤ (ਗੁਰਜੀਤ ਸਿੰਘ ਖੁੱਡੀ)-ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਹੰਡਿਆਇਆ-ਬਰਨਾਲਾ ਵਲੋਂ ਐਮ. ਡੀ.

ਅਜੀਤ ਡੈਸਕ 29-08-2026
ਹੰਡਿਆਇਆ, 28 ਅਗਸਤ (ਗੁਰਜੀਤ ਸਿੰਘ ਖੁੱਡੀ)-ਸਟੈਂਡਰਡ ਕਾਰਪੋਰੇਸ਼ਨ ਆਫ਼ ਇੰਡੀਆ ਹੰਡਿਆਇਆ-ਬਰਨਾਲਾ ਵਲੋਂ ਐਮ.ਡੀ. ਸ: ਨਛੱਤਰ ਸਿੰਘ ਭਰੀ, ਜੇ.ਐਮ.ਡੀ. ਜੋਗਿੰਦਰ ਸਿੰਘ ਭਰੀ ਦੇ ਜਨਮ ਦਿਨ ਮੌਕੇ ਸਿਵਲ ਹਸਪਤਾਲ ਬਰਨਾਲਾ ਨੂੰ ਐਂਬੂਲੈਂਸ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਟੈਂਡਰਡ ਵੈੱਲਫੇਅਰ ਟਰੱਸਟ ਵਲੋਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਇੰਦੂ ਬਾਂਸਲ ਨੂੰ ਐਂਬੂਲੈਂਸ ਦੀਆਂ ਚਾਬੀਆਂ ਦਿੱਤੀਆਂ ਗਈਆਂ। ਡਾ: ਇੰਦੂ ਬਾਂਸਲ ਨੇ ਕਿਹਾ ਕਿ ਐਂਬੂਲੈਂਸ ਐਮਰਜੈਂਸੀ ਮਰੀਜ਼ਾਂ ਲਈ ਕੰਮ ਆਵੇਗੀ, ਜਿਸ ਦੀ ਹਸਪਤਾਲ ਨੂੰ ਲੋੜ ਸੀ। ਉਨ੍ਹਾਂ ਕੰਪਨੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾ: ਨਿਰੰਜਨ ਸਿੰਘ, ਚੀਫ਼ ਮੈਡੀਕਲ ਅਫ਼ਸਰ ਰਾਜ ਕੁਮਾਰ, ਮੈਨੇਜਰ ਪ੍ਰਿੰਸ ਗੁਪਤਾ, ਪ੍ਰਭਜੋਤ ਸਿੰਘ ਭਰੀ, ਪਰਮਿੰਦਰ ਸਿੰਘ ਭਰੀ ਆਦਿ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਆਰ.ਪੀ. ਇੰਟਰਨੈਸ਼ਨਲ ਸਕੂਲ ਵਿਖੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਅਣਐਲਾਨੇ ਪਾਵਰ ਕੱਟਾਂ ਨੇ ਸਤਾਏ ਪਿੰਡ ਗਹਿਲ ਵਾਸੀ, ਪੰਚਾਇਤ ਨੇ ਕੀਤਾ ਰੋਸ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।