02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੂਬਾ ਸਰਕਾਰ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਤੁਰੰਤ ਪੂਰੀਆਂ ਕਰੇ- ਜੱਖਲਾਂ

ਧੂਰੀ, 1 ਸਤੰਬਰ (ਸੁਖਵੰਤ ਸਿੰਘ ਭੁੱਲਰ) - ਨੰਬਰਦਾਰ ਯੂਨੀਅਨ 643 ਤਹਿਸੀਲ ਧੂਰੀ ਦੇ ਪ੍ਰਧਾਨ ਕੇਸਰ ਸਿੰਘ ਜੱਖਲਾਂ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਦੀ ਮੀਟਿੰਗ ਧੂਰੀ ਵਿਖੇ ਕੀਤੀ ਗਈ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੂਬਾ ਸਰਕਾਰ ਦੇ ਸਾਢੇ-ਚਾਰ ਸਾਲ ਬਤੀਤ ਹੋਣ ਦੇ ਬਾਵਜੂਦ ਹੁਣ ਤੱਕ ਨੰਬਰਦਾਰ ਭਾਈਚਾਰੇ ਦੀਆਂ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਜਾ ਰਿਹਾ ਅਤੇ ਨਾ ਹੀ ਇਹਨਾਂ ਦੀਆਂ ਮੰਗਾਂ ਹਿੱਤ ਕੋਈ ਫੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ ।

ਅਜੀਤ ਡੈਸਕ 02-09-2026
ਧੂਰੀ, 1 ਸਤੰਬਰ (ਸੁਖਵੰਤ ਸਿੰਘ ਭੁੱਲਰ) - ਨੰਬਰਦਾਰ ਯੂਨੀਅਨ 643 ਤਹਿਸੀਲ ਧੂਰੀ ਦੇ ਪ੍ਰਧਾਨ ਕੇਸਰ ਸਿੰਘ ਜੱਖਲਾਂ ਦੀ ਅਗਵਾਈ ਹੇਠ ਨੰਬਰਦਾਰ ਯੂਨੀਅਨ ਦੀ ਮੀਟਿੰਗ ਧੂਰੀ ਵਿਖੇ ਕੀਤੀ ਗਈ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੂਬਾ ਸਰਕਾਰ ਦੇ ਸਾਢੇ-ਚਾਰ ਸਾਲ ਬਤੀਤ ਹੋਣ ਦੇ ਬਾਵਜੂਦ ਹੁਣ ਤੱਕ ਨੰਬਰਦਾਰ ਭਾਈਚਾਰੇ ਦੀਆਂ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਜਾ ਰਿਹਾ ਅਤੇ ਨਾ ਹੀ ਇਹਨਾਂ ਦੀਆਂ ਮੰਗਾਂ ਹਿੱਤ ਕੋਈ ਫੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ । ਜਿਸ ਦੇ ਮੱਦੇਨਜ਼ਰ ਨੰਬਰਦਾਰ ਭਾਈਚਾਰੇ ’ਚ ਵੱਡਾ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਫੈਸਲਾ ਲਵੇ । ਇਸ ਮੀਟਿੰਗ ’ਚ ਪ੍ਰਧਾਨ ਕੇਸਰ ਸਿੰਘ ਜੱਖਲਾਂ, ਗੁਰਪ੍ਰੀਤ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ, ਵਰਿੰਦਰ ਸਿੰਘ ਭੁੱਲ ਰਹੇੜੀ ,ਪਰਮਜੀਤ ਸਿੰਘ ਸੇਰਪੁਰ ਸੋਢੀਆ ਮੀਤ ਪ੍ਰਧਾਨ ,ਦਰਬਾਰਾ ਸਿੰਘ ਕਾਂਝਲਾ ਮੀਤ ਪ੍ਰਧਾਨ, ਜਸਪਾਲ ਸਿੰਘ ਕਾਂਝਲਾ ਮੀਤ ਪ੍ਰਧਾਨ,ਸੁਖਦੇਵ ਸਿੰਘ ਸੈਕਟਰੀ ਜਹਾਂਗੀਰ ,ਕਰਨੈਲ ਸਿੰਘ ਹਰਚੰਦਪੁਰ ਖਜਾਨਚੀ, ਹਰਦੇਵ ਸਿੰਘ ਭੁੱਲਰਹੇੜੀ ,ਬਲਦੇਵ ਸਿੰਘ ਬੁਗਰਾ ,ਅਮਰਜੀਤ ਕੌਰ ਦੋਹਲਾ, ਸੁਖਵਿੰਦਰ ਸਿੰਘ ਭਲਵਾਨ, ਮਲਕੀਤ ਸਿੰਘ ਕਹੇਰੂ ,ਪਰਦੁਮਣ ਸਿੰਘ ਬਟੂਹਾ ,ਅੰਮ੍ਰਿਤ ਪਾਲ ਸਿੰਘ ਬੇਲੇਵਾਲ ,ਦਰਬਾਰਾ ਸਿੰਘ ਹਰਚੰਦਪੁਰ, ਦਰਸ਼ਨ ਸਿੰਘ ਭਲਵਾਨ, ਹਰਪਾਲ ਸਿੰਘ ਪਲਾਸੌਰ ਆਦਿ ਅਹੁਦੇਦਾਰ ਮੈਂਬਰਾਨ ਨੇ ਮੀਟਿੰਗ ਵਿੱਚ ਹਿੱਸਾ ਲਿਆ ।
ਪਿਛਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨ ਅਮਨਜੋਤ ਕੌਰ ਬਾਜਵਾ ਦਾ ਸਨਮਾਨ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਰਾਜ ਹਾਈ ਸਕੂਲ ’ਚ ਵਾਟਰ ਕੂਲਰ ਤੇ ਆਰ.ਓ. ਸਿਸਟਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।