ਨਿਸ਼ਾਨੇਬਾਜ਼ੀ ’ ਚ ਨਾਰੂਕਾ - ਪਰੀਨਾਜ਼ ਨੇ ਕੀਤਾ ਕਾਂਸੀ ਦਾ ਤਗਮਾ ਆਪਣੇ ਨਾਂਅ
ਨਾਗੋਆ, 24 ਸਤੰਬਰ (ਏਜੰਸੀ)-ਪਰੀਨਾਜ਼ ਧਾਲੀਵਾਲ ਨੇ 24 ਘੰਟਿਆਂ ਵਿਚ ਆਪਣਾ ਲਗਾਤਾਰ ਦੂਜਾ ਇਤਿਹਾਸਕ ਤਗਮਾ ਜਿੱਤਿਆ। ਪਟਿਆਲਾ ਦੀ ਇਸ ਨਿਸ਼ਾਨੇਬਾਜ਼ ਨੇ ਅਨੰਤਜੀਤ ਸਿੰਘ ਨਾਰੂਕਾ ਨਾਲ ਮਿਲ ਕੇ ਵੀਰਵਾਰ ਨੂੰ ਮਿਕਸਡ ਟੀਮ ਸਕੀਟ ਈਵੈਂਟ ’ਚ ਕਾਂਸੀ ਦੇ ਤਗਮੇ ਆਪਣੇ ਨਾਅ ਕੀਤਾ।
ਤਗਮੇ ਦੀ ਖੁਸ਼ੀ ਮਨਾਉਂਦੇ ਹੋਏ ਪਰੀਨਾਜ਼ ਧਾਲੀਵਾਲ ਅਤੇ ਅਨੰਤਜੀਤ ਸਿੰਘ ਨਾਰੂਕਾ।
25-09-2026