ਨਿਵੇਸ਼ਕਾਂ ਦੇ ਕਰੋੜਾਂ ਡਾਲਰ ਖੁਰਦ-ਬੁਰਦ ਕਰਨ ਵਾਲੇ ਭਾਰਤੀ ਨੂੰ 11 ਸਾਲ 4 ਮਹੀਨੇ ਦੀ ਸਜ਼ਾ
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਦੱਖਣੀ ਫਲੋਰੀਡਾ ਦੇ ਉੱਘੇ ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ਰਿਸ਼ੀ ਕਪੂਰ ਨੂੰ ਨਿਵੇਸ਼ਕਾਂ ਦੀ ਰਕਮ ਦੀ ਦੁਰਵਰਤੋਂ, ਟੈਕਸਾਂ ਨਾਲ ਜੁੜੀ ਸਾਜ਼ਿਸ਼ ਅਤੇ ਹਵਾਲਾ ਰਾਸ਼ੀ ਮਾਮਲੇ ’ਚ 11 ਸਾਲ 4 ਮਹੀਨੇ (136 ਮਹੀਨੇ) ਦੀ ਸੰਘੀ ਕੈਦ ਸੁਣਾਈ ਗਈ ਹੈ। ਰਿਸ਼ੀ ਕਪੂਰ ਨੇ ਲਗਜ਼ਰੀ ਕੰਡੋ ਪ੍ਰਾਜੈਕਟਾਂ ਦੇ ਨਾਂਅ ’ਤੇ ਨਿਵੇਸ਼ਕਾਂ ਤੋਂ 85 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ, ਪਰ ਰਕਮ ਦਾ ਕੁਝ ਹਿੱਸਾ ਹੋਰ ਪ੍ਰਾਜੈਕਟਾਂ, ਕਾਰੋਬਾਰੀ ਖ਼ਰਚਿਆਂ ਤੇ ਨਿੱਜੀ ਐਸ਼ੋ-ਆਰਾਮ ਲਈ ਵਰਤਿਆ।
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਦੱਖਣੀ ਫਲੋਰੀਡਾ ਦੇ ਉੱਘੇ ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ਰਿਸ਼ੀ ਕਪੂਰ ਨੂੰ ਨਿਵੇਸ਼ਕਾਂ ਦੀ ਰਕਮ ਦੀ ਦੁਰਵਰਤੋਂ, ਟੈਕਸਾਂ ਨਾਲ ਜੁੜੀ ਸਾਜ਼ਿਸ਼ ਅਤੇ ਹਵਾਲਾ ਰਾਸ਼ੀ ਮਾਮਲੇ ’ਚ 11 ਸਾਲ 4 ਮਹੀਨੇ (136 ਮਹੀਨੇ) ਦੀ ਸੰਘੀ ਕੈਦ ਸੁਣਾਈ ਗਈ ਹੈ। ਰਿਸ਼ੀ ਕਪੂਰ ਨੇ ਲਗਜ਼ਰੀ ਕੰਡੋ ਪ੍ਰਾਜੈਕਟਾਂ ਦੇ ਨਾਂਅ ’ਤੇ ਨਿਵੇਸ਼ਕਾਂ ਤੋਂ 85 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ, ਪਰ ਰਕਮ ਦਾ ਕੁਝ ਹਿੱਸਾ ਹੋਰ ਪ੍ਰਾਜੈਕਟਾਂ, ਕਾਰੋਬਾਰੀ ਖ਼ਰਚਿਆਂ ਤੇ ਨਿੱਜੀ ਐਸ਼ੋ-ਆਰਾਮ ਲਈ ਵਰਤਿਆ। ਉਹ ਕਰੀਬ 2 ਮਿਲੀਅਨ ਡਾਲਰ ਦੇ ਕਰਮਚਾਰੀ ਟੈਕਸ ਸਰਕਾਰ ਕੋਲ ਜਮ੍ਹਾਂ ਨਾ ਕਰਵਾਉਣ ਦੀ ਸਾਜ਼ਿਸ਼ ਦਾ ਵੀ ਦੋਸ਼ੀ ਮੰਨਿਆ ਗਿਆ। ਉਸ ’ਤੇ 50 ਤੋਂ ਵੱਧ ਨਿਵੇਸ਼ਕਾਂ ਦੇ ਘੱਟੋ-ਘੱਟ 70 ਮਿਲੀਅਨ ਡਾਲਰ ਬਕਾਇਆ ਦੱਸੇ ਗਏ ਹਨ। ਅਦਾਲਤ ਵਿੱਚ ਕਪੂਰ ਨੇ ਆਪਣੇ ਅਪਰਾਧਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਮੁਆਫ਼ੀ ਮੰਗੀ।