01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੀਰਾ ਸਿਆਲ ਦਾ ਵੱਡਾ ਖੁਲਾਸਾ: ਅਦਾਕਾਰੀ ਵਿਚ ਅੱਗੇ ਵਧਾਉਣ ਦਾ ਵਾਅਦਾ ਕਰਨ ਵਾਲੇ ਅਦਾਕਾਰ ਨੇ ਕੀਤਾ ਸੀ ਜਿਨਸੀ ਹਮਲਾ

ਲੰਡਨ, 31 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ): ਬਰਤਾਨੀਆ ਦੀ ਮਸ਼ਹੂਰ ਭਾਰਤੀ ਮੂਲ ਦੀ ਅਦਾਕਾਰਾ, ਲੇਖਿਕਾ ਅਤੇ ਕਾਮੇਡੀਅਨ ਡੇਮ ਮੀਰਾ ਸਿਆਲ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਦੁਖਦਾਈ ਤਜ਼ਰਬਾ ਸਾਂਝਾ ਕਰਦਿਆਂ ਖੁਲਾਸਾ ਕੀਤਾ ਹੈ ਕਿ ਆਪਣੇ ਪੇਸ਼ੇ ਦੇ ਸ਼ੁਰੂਆਤੀ ਦੌਰ ਵਿਚ ਉਸ ਨਾਲ ਇੱਕ ਅਦਾਕਾਰ ਵਲੋਂ ਜਿਨਸੀ ਹਮਲਾ ਕੀਤਾ ਗਿਆ ਸੀ । ਮੀਰਾ ਸਿਆਲ ਅਨੁਸਾਰ, ਉਸ ਵਿਅਕਤੀ ਨੇ ਪਹਿਲਾਂ ਉਸ ਨੂੰ ਅਦਾਕਾਰੀ ਦੇ ਪੇਸ਼ੇ ਵਿੱਚ ਅੱਗੇ ਵਧਾਉਣ ਲਈ ਮਦਦ ਕਰਨ ਦਾ ਭਰੋਸਾ ਦਿੱਤਾ ਸੀ।

ਅਜੀਤ ਡੈਸਕ 01-09-2026
ਲੰਡਨ, 31 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ): ਬਰਤਾਨੀਆ ਦੀ ਮਸ਼ਹੂਰ ਭਾਰਤੀ ਮੂਲ ਦੀ ਅਦਾਕਾਰਾ, ਲੇਖਿਕਾ ਅਤੇ ਕਾਮੇਡੀਅਨ ਡੇਮ ਮੀਰਾ ਸਿਆਲ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਦੁਖਦਾਈ ਤਜ਼ਰਬਾ ਸਾਂਝਾ ਕਰਦਿਆਂ ਖੁਲਾਸਾ ਕੀਤਾ ਹੈ ਕਿ ਆਪਣੇ ਪੇਸ਼ੇ ਦੇ ਸ਼ੁਰੂਆਤੀ ਦੌਰ ਵਿਚ ਉਸ ਨਾਲ ਇੱਕ ਅਦਾਕਾਰ ਵਲੋਂ ਜਿਨਸੀ ਹਮਲਾ ਕੀਤਾ ਗਿਆ ਸੀ । ਮੀਰਾ ਸਿਆਲ ਅਨੁਸਾਰ, ਉਸ ਵਿਅਕਤੀ ਨੇ ਪਹਿਲਾਂ ਉਸ ਨੂੰ ਅਦਾਕਾਰੀ ਦੇ ਪੇਸ਼ੇ ਵਿੱਚ ਅੱਗੇ ਵਧਾਉਣ ਲਈ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਮੀਰਾ ਸਿਆਲ ਨੇ ਦੱਸਿਆ ਕਿ ਇਹ ਘਟਨਾ 1980 ਦੇ ਦਹਾਕੇ ਵਿੱਚ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ 20ਵਿਆਂ ਵਿਚ ਸੀ ਤੇ ਮਨੋਰੰਜਨ ਜਗਤ ਵਿਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੀ ਸੀ । ਉਸ ਸਮੇਂ ਅਦਾਕਾਰੀ ਦਾ ਕੰਮ ਘੱਟ ਮਿਲਣ ਕਾਰਨ ਉਹ ਲੰਡਨ ਦੇ ਕੋਵੈਂਟ ਗਾਰਡਨ ਇਲਾਕੇ ਦੇ ਇੱਕ ਰੈਸਟੋਰੈਂਟ ਵਿਚ ਜੈਜ਼ ਬੈਂਡ ਨਾਲ ਗਾਇਕੀ ਵੀ ਕਰਦੀ ਸੀ। ਸਿਆਲ ਮੁਤਾਬਕ, ਇੱਕ ਸੀਨੀਅਰ ਅਦਾਕਾਰ, ਜੋ ਉਸ ਦੇ ਪਿਤਾ ਦੀ ਉਮਰ ਦਾ ਸੀ, ਨੇ ਉਸ ਨਾਲ ਸੰਪਰਕ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਕਾਸਟਿੰਗ ਡਾਇਰੈਕਟਰਾਂ ਨੂੰ ਜਾਣਦਾ ਹੈ ਅਤੇ ਉਸ ਦੀ ਅਦਾਕਾਰੀ ਦੇ ਖੇਤਰ ਵਿਚ ਮਦਦ ਕਰ ਸਕਦਾ ਹੈ। ਇਸ ਤੋਂ ਬਾਅਦ ਉਸ ਨੇ ਸਿਆਲ ਨੂੰ ਆਪਣੇ ਘਰ ਬੁਲਾਇਆ ਤੇ ਉਸ ’ਤੇ ਜਿਨਸੀ ਹਮਲਾ ਕੀਤਾ । ਮੀਰਾ ਸਿਆਲ ਨੇ ਉਕਤ ਅਦਾਕਾਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਤੇ ਨਾ ਹੀ ਕੋਈ ਪੁਲਿਸ ਕੋਲ ਸ਼ਿਕਾਇਤ ਕੀਤੀ । ਬਾਅਦ ਵਿਚ ਉਹ ਦੱਖਣੀ ਏਸ਼ੀਆਈ ਲੇਖਕਾਂ ਦੇ ਇੱਕ ਸਮੂਹ ਨਾਲ ਜੁੜੀ, ਜਿੱਥੋਂ ਉਨ੍ਹਾਂ ਨੂੰ ਆਪਣੀ ਲੇਖਣੀ ਅਤੇ ਰਚਨਾਤਮਕ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਹੌਸਲਾ ਮਿਲਿਆ। ਡੇਮ ਮੀਰਾ ਸਿਆਲ ਬਰਤਾਨੀਆ ਦੇ ਮਨੋਰੰਜਨ ਅਤੇ ਸਾਹਿਤਕ ਜਗਤ ਦੀਆਂ ਪ੍ਰਮੁੱਖ ਬ੍ਰਿਟਿਸ਼-ਏਸ਼ੀਅਨ ਹਸਤੀਆਂ ਵਿਚੋਂ ਇੱਕ ਹਨ । ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਲੇਖਿਕਾ ਅਤੇ ਸਕ੍ਰੀਨਰਾਈਟਰ ਵਜੋਂ ਵੀ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਦਾ ਇਹ ਖੁਲਾਸਾ ਉਨ੍ਹਾਂ ਦੀ ਨਵੀਂ ਯਾਦਾਂ-ਆਧਾਰਿਤ ਕਿਤਾਬ ‘ਵਿਜੀਲਾਂਟੀ’ ਦੇ ਪ੍ਰਕਾਸ਼ਨ ਦੇ ਸੰਦਰਭ ਵਿਚ ਸਾਹਮਣੇ ਆਇਆ ਹੈ। ਤਸਵੀਰ: ਲੰਡਨ ਪਿਕ 2 ਡੇਮ ਮੀਰਾ ਸਿਆਲ
ਪਿਛਲੀ ਖ਼ਬਰ ਸਾਊਥਾਲ ਵਿਚ ਜਨਮ ਅਸ਼ਟਮੀ ਮੌਕੇ 26ਵੀਂ ਸਾਲਾਨਾ ਸ਼ੋਭਾ ਯਾਤਰਾ ਕੱਢੀ ਗਈ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕਾਂ ਨੇ ਕੀਤੀ... ਅਗਲੀ ਖ਼ਬਰ ਸੀਨੀਅਰ ਸੈਂਟਰ ਵਿਚ ਕਵੀ ਦਰਬਾਰ ਕਰਵਾਇਆ ਕੌਮਾਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਵਧਾਉਣ ਦੀ ਮੰਗ ਉਠਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।