08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਿਆਮੀ ਹਵਾਈ ਅੱਡੇ ’ ਤੇ ਐਮਾਜ਼ੋਨ ਦਾ ਕਾਰਗੋ ਜਹਾਜ਼ ਹਾਦਸਾਗ੍ਰਸਤ - ਪੰਜ ਮੌਤਾਂ

ਸਾਨ ਫਰਾਂਸਿਸਕੋ/ਨਿਊਯਾਰਕ, 7 ਸਤੰਬਰ (ਐਸ ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅੱਜ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰਨਵੇਅ ਤੋਂ ਉੱਕ ਜਾਣ ਤੋਂ ਬਾਅਦ ਐਮਾਜ਼ੋਨ ਦਾ ਇਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਗੰਭੀਰ ਪੰਜ ਜ਼ਖਮੀ ਲੋਕ ਜ਼ੇਰੇ ਇਲਾਜ ਹਨ।

ਹਾਦਸਾਗ੍ਰਸਤ ਜਹਾਜ਼ ਦਾ ਦ੍ਰਿਸ਼ । 08-09-2026
ਸਾਨ ਫਰਾਂਸਿਸਕੋ/ਨਿਊਯਾਰਕ, 7 ਸਤੰਬਰ (ਐਸ ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅੱਜ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰਨਵੇਅ ਤੋਂ ਉੱਕ ਜਾਣ ਤੋਂ ਬਾਅਦ ਐਮਾਜ਼ੋਨ ਦਾ ਇਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਗੰਭੀਰ ਪੰਜ ਜ਼ਖਮੀ ਲੋਕ ਜ਼ੇਰੇ ਇਲਾਜ ਹਨ। ਹਾਦਸਾਗ੍ਰਸਤ ਜਹਾਜ਼ ਸੈਨ ਜੁਆਨ, ਪੋਰਟੋ ਰੀਕੋ ਤੋਂ ਰਵਾਨਾ ਹੋਇਆ ਸੀ। ਪ੍ਰੈਸ ਕਾਨਫਰੰਸ ਦੌਰਾਨ ਮਿਆਮੀ-ਡੇਡ ਸ਼ੈਰਿਫ ਰੋਜ਼ੀ ਕੋਰਡੇਰੋ-ਸਟੁਟਜ਼ ਨੇ ਦੱਸਿਆ ਕਿ ਐਮਾਜ਼ੋਨ ਕਾਰਗੋ ਜਹਾਜ਼ ਦੁਪਹਿਰ 1:58 ਵਜੇ ਹਵਾਈ ਅੱਡੇ ’ਤੇ ਰਨਵੇਅ 30 ਤੋਂ ਉੱਪਰ ਉੱਠਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਿਕ ਜ਼ਖਮੀਆਂ ਵਿਚ ਦੋ ਪਾਇਲਟ ਵੀ ਸ਼ਾਮਲ ਹਨ। ਹਾਲੇ ਤੱਕ ਅਧਿਕਾਰੀਆਂ ਨੇ ਮ੍ਰਿਤਕਾਂ ਜਾਂ ਉਨ੍ਹਾਂ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ,ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਕਿਹਾ ਕਿ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵਲੋਂ ਹਾਦਸੇ ਦੀ ਜਾਂਚ ਲਈ ਮਿਆਮੀ ਇਕ ਵਿਸ਼ੇਸ਼ ਟੀਮ ਭੇਜੀ ਜਾ ਰਹੀ ਹੈ।
ਪਿਛਲੀ ਖ਼ਬਰ ਵਿਨੀਪੈਗ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜਗਸੇਰ ਸਿੰਘ ਖੰਗੂੜਾ ਨੇ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।