30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬੱਚਿਆਂ ਦੇ ਭੋਜਨ ਦਾ ਪੈਸਾ ਹੜੱਪਣ ਵਾਲੇ ਨੂੰ 30 ਸਾਲ ਕੈਦ

ਨਿਊਯਾਰਕ, 29 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋੜਵੰਦ ਬੱਚਿਆਂ ਨੂੰ ਭੋਜਨ ਦੇਣ ਦੇ ਨਾਂਅ ’ਤੇ ਸਰਕਾਰੀ ਪੈਸਾ ਹੜੱਪਣ ਦੇ ਮਾਮਲੇ ਵਿਚ ਸਲੀਮ ਸਈਦ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਿਨੇਸੋਟਾ ਦੇ ਮਿਨੀਆਪੋਲਿਸ ਵਿਚ ਸਫਾਰੀ ਰੈਸਟੋਰੈਂਟ ਚਲਾਉਣ ਵਾਲੇ ਸਈਦ ਅਤੇ ਉਸ ਵਲੋਂ ਜੋੜੇ ਹੋਰ ਲੋਕਾਂ ਦੀ ਧੋਖਾਧੜੀ ਨਾਲ 4 ਕਰੋੜ 40 ਲੱਖ ਡਾਲਰ ਦਾ ਨੁਕਸਾਨ ਹੋਇਆ।

ਅਜੀਤ ਡੈਸਕ 30-10-2026

ਨਿਊਯਾਰਕ, 29 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਲੋੜਵੰਦ ਬੱਚਿਆਂ ਨੂੰ ਭੋਜਨ ਦੇਣ ਦੇ ਨਾਂਅ ’ਤੇ ਸਰਕਾਰੀ ਪੈਸਾ ਹੜੱਪਣ ਦੇ ਮਾਮਲੇ ਵਿਚ ਸਲੀਮ ਸਈਦ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਿਨੇਸੋਟਾ ਦੇ ਮਿਨੀਆਪੋਲਿਸ ਵਿਚ ਸਫਾਰੀ ਰੈਸਟੋਰੈਂਟ ਚਲਾਉਣ ਵਾਲੇ ਸਈਦ ਅਤੇ ਉਸ ਵਲੋਂ ਜੋੜੇ ਹੋਰ ਲੋਕਾਂ ਦੀ ਧੋਖਾਧੜੀ ਨਾਲ 4 ਕਰੋੜ 40 ਲੱਖ ਡਾਲਰ ਦਾ ਨੁਕਸਾਨ ਹੋਇਆ। ਉਸ ਨੂੰ ਹੋਰ ਦੋਸ਼ੀਆਂ ਨਾਲ ਸਾਂਝੇ ਤੌਰ ’ਤੇ ਇਸ ਰਕਮ ਦੀ ਭਰਪਾਈ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ। ਸਰਕਾਰੀ ਵਕੀਲਾਂ ਮੁਤਾਬਕ ਸਈਦ ਰੋਜ਼ਾਨਾ ਛੇ ਹਜ਼ਾਰ ਬੱਚਿਆਂ ਨੂੰ ਭੋਜਨ ਖਵਾਉਣ ਦਾ ਝੂਠਾ ਦਾਅਵਾ ਕਰਦਾ ਸੀ। ਉਸ ਨੇ ਲਗਾਤਾਰ 21 ਮਹੀਨੇ ਭੋਜਨ ਵੰਡਣ ਦੇ ਝੂਠੇ ਵੇਰਵੇ ਪੇਸ਼ ਕਰਕੇ ਸਰਕਾਰੀ ਰਕਮ ਵਸੂਲੀ। ਕਾਗ਼ਜ਼ਾਂ ਵਿਚ ਦਰਜ ਬੱਚਿਆਂ ਦੇ ਨਾਂਅ ਵੀ ਫਰਜੀ ਸਨ।ਸਰਕਾਰੀ ਪੱਖ ਨੇ ਅਦਾਲਤ ਵਿਚ ਦੱਸਿਆ ਕਿ ਐੱਫ.ਬੀ.ਆਈ . ਦੇ ਕੈਮਰਿਆਂ ਵਿਚ ਰੋਜ਼ ਕਰੀਬ 40 ਲੋਕ ਹੀ ਭੋਜਨ ਲੈਣ ਆਉਂਦੇ ਦਿਖਾਈ ਦਿੱਤੇ। ਸਈਦ ਨੇ ਮੁਕੱਦਮੇ ਦੌਰਾਨ ਦੋਸ਼ ਨਕਾਰਦਿਆਂ ਕਿਹਾ ਸੀ ਕਿ ਭੋਜਨ ਲੋਕਾਂ ਤੱਕ ਪਹੁੰਚਾਇਆ ਵੀ ਜਾਂਦਾ ਸੀ। ਸੁਣਵਾਈ ਮਗਰੋਂ ਉਸ ਨੂੰ ਧੋਖਾਧੜੀ, ਗ਼ੈਰ-ਕਾਨੂੰਨੀ ਰਕਮ ਨੂੰ ਜਾਇਜ਼ ਦਿਖਾਉਣ ਅਤੇ ਰਿਸ਼ਵਤਖੋਰੀ ਨਾਲ ਜੁੜੇ ਸਾਰੇ 21 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਠੱਗੀ ਦੀ ਰਕਮ ਨਾਲ ਸਈਦ ਨੇ 12 ਲੱਖ ਡਾਲਰ ਦਾ ਘਰ, ਵਪਾਰਕ ਜਾਇਦਾਦਾਂ ਅਤੇ 87 ਹਜ਼ਾਰ ਡਾਲਰ ਦਾ ਪਿਕਅੱਪ ਟਰੱਕ ਖ਼ਰੀਦਿਆ। ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ ਕਿ ਉਸ ਨੇ ਆਪਣੀ ਦੌਲਤ ਵਧਾਉਣ ਲਈ ਕਰਦਾਤਿਆਂ ਦਾ ਪੈਸਾ ਲੈਣ ਦੇ ਨਾਲ ਸੂਬੇ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਇਆ। ਸਈਦ ‘ਫੀਡਿੰਗ ਆਵਰ ਫਿਊਚਰ’ ਸੰਸਥਾ ਰਾਹੀਂ ਇਸ ਨਾਲ ਜੁੜਿਆ ਸੀ। ਸੰਸਥਾ ਦੀ ਮੁਖੀ ਏਮੀ ਬੌਕ ਵੀ ਇਸੇ ਮਾਮਲੇ ਵਿਚ ਲਗਭਗ 42 ਸਾਲ ਦੀ ਕੈਦ ਕੱਟ ਰਹੀ ਹੈ।

ਪਿਛਲੀ ਖ਼ਬਰ ਭਾਰਤੀ ਮੂਲ ਦੇ ਵਿਅਕਤੀ ਦੀ ਗਹਿਣਿਆਂ ਦੀ ਦੁਕਾਨ ’ ਚ ਲੁੱਟ ਅਗਲੀ ਖ਼ਬਰ ਤੀਜਾ ਏ.ਐਸ.ਏ. ਹਾਕੀ ਕਾਰਨੀਵਲ ਸੱਭਿਆਚਾਰਕ ਸਾਂਝ ਤੇ ਖੇਡ ਭਾਵਨਾ ਦਾ ਪ੍ਰਤੀਕ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।