30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅਮਰੀਕਾ ਮੁੜ ਕਰ ਸਕਦਾ ਹੈ ਈਰਾਨ ’ਤੇ ਹਮਲਾ

ਨਿਊਯਾਰਕ, 29 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਕੁਝ ਹਫ਼ਤਿਆਂ ਵਿਚ ਮੁਕਾਉਣ ਦੇ ਦਾਅਵੇ ਨਾਲ ਸ਼ੁਰੂ ਹੋਈ ਈਰਾਨ ਜੰਗ 8 ਮਹੀਨੇ ਲੰਮੀ ਹੋ ਚੁੱਕੀ ਹੈ ਅਤੇ ਅਮਰੀਕੀ ਕਰਦਾਤਿਆਂ ਉਤੇ ਇਸ ਦਾ ਬੋਝ ਲਗਾਤਾਰ ਵਧ ਰਿਹਾ ....

ਅਜੀਤ ਡੈਸਕ 30-10-2026

ਨਿਊਯਾਰਕ, 29 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਕੁਝ ਹਫ਼ਤਿਆਂ ਵਿਚ ਮੁਕਾਉਣ ਦੇ ਦਾਅਵੇ ਨਾਲ ਸ਼ੁਰੂ ਹੋਈ ਈਰਾਨ ਜੰਗ 8 ਮਹੀਨੇ ਲੰਮੀ ਹੋ ਚੁੱਕੀ ਹੈ ਅਤੇ ਅਮਰੀਕੀ ਕਰਦਾਤਿਆਂ ਉਤੇ ਇਸ ਦਾ ਬੋਝ ਲਗਾਤਾਰ ਵਧ ਰਿਹਾ ਹੈ। ਅਮਰੀਕੀ ਕੇਂਦਰੀ ਫ਼ੌਜੀ ਕਮਾਂਡ ਦੇ ਤਾਜ਼ਾ ਅੰਦਾਜ਼ੇ ਮੁਤਾਬਕ ਜੰਗ ਦਾ ਖ਼ਰਚਾ 47.1 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਵਿਚ ਈਰਾਨੀ ਹਮਲਿਆਂ ਨਾਲ ਅਮਰੀਕੀ ਫ਼ੌਜੀ ਅੱਡਿਆਂ ਨੂੰ ਹੋਏ ਨੁਕਸਾਨ ਦੀ ਮੁਰੰਮਤ ਦਾ ਖ਼ਰਚਾ ਸ਼ਾਮਿਲ ਨਹੀਂ ਹੈ।ਰੱਖਿਆ ਮੰਤਰੀ ਪੀਟ ਹੈਗਸੈਥ ਨੇ ਪਹਿਲਾਂ ਇਹ ਖ਼ਰਚਾ 37.5 ਅਰਬ ਡਾਲਰ ਦੱਸਿਆ ਸੀ। ਹੁਣ ਇਹ ਅੰਦਾਜ਼ਾ 25 ਫ਼ੀਸਦੀ ਤੋਂ ਵੀ ਵੱਧ  ਗਿਆ ਹੈ। ਸਭ ਤੋਂ ਵੱਡੀ ਰਕਮ ਕਰੀਬ 29 ਅਰਬ ਡਾਲਰ, ਵਰਤੀਆਂ ਮਿਜ਼ਾਈਲਾਂ ਅਤੇ ਗੋਲਾ-ਬਾਰੂਦ ਦੇ ਭੰਡਾਰ ਮੁੜ ਭਰਨ ਲਈ ਹੈ। ਫ਼ੌਜੀ ਕਾਰਵਾਈਆਂ ਅਤੇ ਸਹਾਇਤਾ ਲਈ ਲਗਭਗ 11.9 ਅਰਬ ਡਾਲਰ, ਜਦਕਿ ਹਾਦਸਾਗ੍ਰਸਤ ਜਹਾਜ਼ਾਂ, ਡਰੋਨਾਂ ਅਤੇ ਹੋਰ ਸਾਜ਼ੋ-ਸਾਮਾਨ ਦੀ ਥਾਂ ਨਵਾਂ ਸਾਮਾਨ ਲੈਣ ਲਈ ਕਰੀਬ ਛੇ ਅਰਬ ਡਾਲਰ ਦਾ ਹਿਸਾਬ ਦਿੱਤਾ ਗਿਆ ਹੈ। ਕਾਂਗਰਸ ਦੇ ਬਜਟ ਦਫ਼ਤਰ ਅਨੁਸਾਰ ਜੰਗ ਜਾਰੀ ਰਹਿਣ ਨਾਲ ਹਰ ਮਹੀਨੇ ਦੋ ਤੋਂ ਤਿੰਨ ਅਰਬ ਡਾਲਰ ਹੋਰ ਲੱਗ ਸਕਦੇ ਹਨ। ਰੱਖਿਆ ਮੰਤਰਾਲੇ ਦੇ ਕੁੱਲ ਅੰਕੜਿਆਂ ਵਿਚ 21 ਫ਼ੌਜੀਆਂ ਦੀ ਮੌਤ ਅਤੇ 865 ਦੇ ਜ਼ਖ਼ਮੀ ਹੋਣ ਦਾ ਜ਼ਿਕਰ ਹੈ। ਮੌਤਾਂ ਦੀ ਗਿਣਤੀ ਵਿਚ ਸਿਹਤ ਸੰਬੰਧੀ ਅਤੇ ਕੁਝ ਹੋਰ ਘਟਨਾਵਾਂ ਵੀ ਸ਼ਾਮਿਲ ਹਨ, ਜਿਨ੍ਹਾਂ ਦਾ ਲੜਾਈ ਨਾਲ ਸਿੱਧਾ ਸੰਬੰਧ ਨਹੀਂ ਸੀ। ਇਸੇ ਦੌਰਾਨ ਹੈਗਸੈਥ ਨੇ ਮੁੱਖ ਫ਼ੌਜੀ ਯੋਜਨਾਕਾਰ ਲੈਫਟੀਨੈਂਟ ਜਨਰਲ ਬ੍ਰੈੱਟ ਸਿਲਵੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦਾ ਕਾਰਨ ਨਹੀਂ ਦੱਸਿਆ ਗਿਆ ਅਤੇ ਉਨ੍ਹਾਂ ਦੀ ਥਾਂ ਤੁਰੰਤ ਕੋਈ ਨਿਯੁਕਤੀ ਵੀ ਨਹੀਂ ਹੋਈ। ਸਿਲਵੀਆ ਦੀ ਟੀਮ ਰਾਸ਼ਟਰਪਤੀ ਅਤੇ ਚੋਟੀ ਦੀ ਫ਼ੌਜੀ ਲੀਡਰਸ਼ਿਪ ਨਾਲ ਮਿਲ ਕੇ ਜੰਗੀ ਯੋਜਨਾਵਾਂ ਤਿਆਰ ਕਰਦੀ ਸੀ। 
ਉਧਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਮੱਧਕਾਲੀ ਚੋਣਾਂ ਮਗਰੋਂ ਈਰਾਨ ਉਤੇ ਮੁੜ ਹਮਲਿਆਂ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀਆਂ ਮੁਤਾਬਕ, ਹੁਕਮ ਮਿਲਣ ਉਤੇ ਵੱਡੀ ਫ਼ੌਜੀ ਕਾਰਵਾਈ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹ, ਪਰ ਅੰਤਿਮ ਫ਼ੈਸਲਾ ਅਜੇ ਨਹੀਂ ਹੋਇਆ।

ਪਿਛਲੀ ਖ਼ਬਰ ਟਾਈਗਰ ਸ਼ਰਾਫ ’ਤੇ ਗੋਲੀਬਾਰੀ ਦਾ ਮਾਮਲਾ : ‘ਮਕੋਕਾ’ ਅਦਾਲਤ ਨੇ 11 ਮੁਲਜ਼ਮਾਂ ਨੂੰ 6 ਨਵੰਬਰ ਤੱਕ ਪੁਲਿਸ ਹਿਰਾਸਤ ਵਿਚ ਭੇ... ਅਗਲੀ ਖ਼ਬਰ ਤੁਸੀਂ ਸਾਡੀ ਗੱਲ ਮੰਨ ਲਓ, ਅਸੀਂ ਇਨ੍ਹਾਂ ਨੂੰ ਐਸ.ਪੀ. ਬਣਾ ਦਿਆਂਗੇ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।