30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਤੀਜਾ ਏ.ਐਸ.ਏ. ਹਾਕੀ ਕਾਰਨੀਵਲ ਸੱਭਿਆਚਾਰਕ ਸਾਂਝ ਤੇ ਖੇਡ ਭਾਵਨਾ ਦਾ ਪ੍ਰਤੀਕ ਬਣਿਆ

ਸਿਡਨੀ, 29 ਅਕਤੂਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਸਿੱਖ ਸੱਭਿਆਚਾਰ, ਵਿਰਸੇ ਅਤੇ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤੀਜਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਹਾਕੀ ਕਾਰਨੀਵਲ ਨੂੰ ਗੇਬਲਜ਼ ਹਾਕੀ ਫੀਲਡਜ਼ ਵਿਖੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਇਆ ਗਿਆ। ਏ.

ਅਜੀਤ ਡੈਸਕ 30-10-2026

ਸਿਡਨੀ, 29 ਅਕਤੂਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਸਿੱਖ ਸੱਭਿਆਚਾਰ, ਵਿਰਸੇ ਅਤੇ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤੀਜਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਹਾਕੀ ਕਾਰਨੀਵਲ ਨੂੰ ਗੇਬਲਜ਼ ਹਾਕੀ ਫੀਲਡਜ਼ ਵਿਖੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਇਆ ਗਿਆ। ਏ.ਐਸ.ਏ. ਕਮੇਟੀ ਵਲੋਂ ਸਿਡਨੀ ਲਾਇਨਜ਼ ਹਾਕੀ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਾਰਨੀਵਲ ਵਿਚ ਵੱਖ-ਵੱਖ ਸੱਭਿਆਚਾਰਕ ਨਾਲ ਸੰਬੰਧਿਤ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਇਸ ਕਾਰਨੀਵਲ ਦਾ ਮੁੱਖ ਉਦੇਸ਼ ਸਿੱਖ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਹੋਰਨਾਂ ਭਾਈਚਾਰਿਆਂ ਨਾਲ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਹਾਕੀ ਦੀ ਖੇਡ ਨਾਲ ਜੋੜਨਾ ਹੈ। ਇਹ ਸਮਾਗਮ ਖੇਡਾਂ ਰਾਹੀਂ ਆਪਸੀ ਪਿਆਰ, ਦੋਸਤੀ, ਸਦਭਾਵਨਾ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਸਿਡਨੀ ਲਾਇਨਜ਼ ਹਾਕੀ ਕਲੱਬ ਦੇ ਪ੍ਰਬੰਧਕ ਰਾਜਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਾਲਾਨਾ ਕਾਰਨੀਵਲ ਵਿਚ ਹਰ ਵਰ੍ਹੇ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਨਾਲ ਸੰਬੰਧਿਤ ਟੀਮਾਂ ਸ਼ਾਮਿਲ ਹੁੰਦੀਆਂ ਹਨ। ਇਨ੍ਹਾਂ ਵਿਚ ਪਾਕਿਸਤਾਨ, ਕੀਨੀਆ, ਅਫ਼ਰੀਕੀ ਭਾਈਚਾਰਿਆਂ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਦੀ ਸ਼ਮੂਲੀਅਤ ਇਸ ਸਮਾਗਮ ਨੂੰ ਵਿਸ਼ੇਸ਼ ਬਣਾਉਂਦੀ ਹੈ।ਕਾਰਨੀਵਾਲ ਦੌਰਾਨ ਓਪਨ ਪੁਰਸ਼, ਮਾਸਟਰਜ਼ ਅਤੇ ਜੂਨੀਅਰਜ਼ ਵਰਗਾਂ ਵਿਚ ਮੁਕਾਬਲੇ ਕਰਵਾਏ ਗਏ। ਓਪਨ ਪੁਰਸ਼ ਵਰਗ ਵਿਚ ਪਾਕਿਸਤਾਨ ਹਾਕੀ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਸਿਡਨੀ ਲਾਇਨਜ਼ ਹਾਕੀ ਕਲੱਬ ਦੀ ਟੀਮ ਉਪ ਜੇਤੂ ਰਹੀ। ਮਾਸਟਰਜ਼ ਵਰਗ ਵਿਚ ਫਤਹਿ ਅਕੈਡਮੀ ਨੇ ਜਿੱਤ ਦਰਜ ਕੀਤੀ ਅਤੇ ਸਿਡਨੀ ਲਾਇਨਜ਼ ਹਾਕੀ ਕਲੱਬ ਦੀ ਟੀਮ ਉਪ ਜੇਤੂ ਰਹੀ। ਜੂਨੀਅਰਜ਼ ਵਰਗ ਵਿੱਚ ਵੀ ਫਤਹਿ ਅਕੈਡਮੀ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਏ.ਐਸ.ਏ. ਕਿਡਜ਼ ਟੀਮ ਨੇ ਉਪ ਜੇਤੂ ਰਹਿਣ ਦਾ ਮਾਣ ਪ੍ਰਾਪਤ ਕੀਤਾ।ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ ਗਈ ਅਤੇ ਨੌਜਵਾਨਾਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਰਨੀਵਲ ਵਿਚ ਭਾਰਤੀ ਹਾਕੀ ਉਲੰਪੀਅਨ ਅਜੀਤ ਸਿੰਘ ਅਤੇ ਪਾਕਿਸਤਾਨੀ ਹਾਕੀ ਉਲੰਪੀਅਨ ਅਦਨਾਨ ਮਕਸੂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਏ.ਐਸ.ਏ. ਦੇ ਸਪੋਰਟਸ ਡਾਇਰੈਕਟਰ ਮੱਖਣ ਸਿੰਘ ਹੇਅਰ, ਏ.ਐਸ.ਏ. ਗੁਰਦੁਆਰਾ ਸਕੱਤਰ ਮਹਿੰਗਾ ਸਿੰਘ ਖੱਖ, ਚਰਨਜੀਤ ਸਿੰਘ ਅਟਵਾਲ, ਏ.ਐਸ.ਏ. ਕੋਆਰਡੀਨੇਟਰ ਰਣਬੀਰ ਸਿੰਘ ਪਵਾਰ ਅਤੇ ਹਾਕੀ ਕੋਆਰਡੀਨੇਟਰ ਰਣਦੀਪ ਸਿੰਘ ਬੱਲ ਸਮੇਤ ਸਿਡਨੀ ਲਾਇਨਜ਼ ਹਾਕੀ ਕਲੱਬ ਦੇ ਮੈਂਬਰ ਵੀ ਮੌਜੂਦ ਸਨ।

ਪਿਛਲੀ ਖ਼ਬਰ ਬੱਚਿਆਂ ਦੇ ਭੋਜਨ ਦਾ ਪੈਸਾ ਹੜੱਪਣ ਵਾਲੇ ਨੂੰ 30 ਸਾਲ ਕੈਦ ਅਗਲੀ ਖ਼ਬਰ ਲੈਸਟਰ ਵਿਖੇ ਕਰਵਾਚੌਥ ਦੇ ਤਿਉਹਾਰ ਦੀਆਂ ਲੱਗੀਆਂ ਖੂਬ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।