ਚੋਣ ਰੈਲੀ ਦੇ ਵੱਖ-ਵੱਖ ਦ੍ਰਿਸ਼।
- ਸਰੀ ਸਿਟੀ ਕੌਂਸਲ ਚੋਣਾਂ-
ਕੰਸਰਵੇਟਿਵ ਸਲੇਟ ਦੇ ਵੱਖ-ਵੱਖ ਉਮੀਦਵਾਰਾਂ ਵਲੋਂ ਸਰੀ ‘ਚ ਭਰਵੀਂ ਚੋਣ ਰੈਲੀ
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਜਿਉਂ-ਜਿਉਂ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਿਰਧਾਰਤ ਦਿਨ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਹੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ‘ਚ ਚੋਣ ਗਤੀਵਿਧੀਆਂ ਦੀ ਬਹੁਤਾਤ ਕਾਰਨ ਚੋਣ ਬੁਖਾਰ ਲਗਾਤਾਰ ਮਘਦਾ ਨਜ਼ਰ ਆ ਰਿਹਾ ਹੈ ਇਸੇ ਹੀ ਕੜੀ ਤਹਿਤ ਕੰਸਰਵੇਟਿਵ ਪਾਰਟੀ ਵਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੰੜ ‘ਚ ਨਿਤਾਰੇ ਗਏ ਉਘੇ ਕਾਨੂੰਨੀ ਸਲਾਹਕਾਰ ਹੋਨਵੀਰ ਰੰਧਾਵਾ ਅਤੇ ਉਨ੍ਹਾਂ ਦੀ ਸਲੇਟ ਦੇ ਬਾਕੀ ਕੌਂਸਲਰ ਉਮੀਦਵਾਰਾਂ ਵਲੋਂ ਸਰੀ ਸਥਿਤ ਮਹਾਰਾਣੀ ਬੈਂਕੁਇਟ ਹਾਲ ਵਿੱਚ ਇੱਕ ਭਰਵੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਪੁੱਜੇ ਉਨ੍ਹਾਂ ਦੇ ਹਮਾਇਤੀਆਂ ਅਤੇ ਜਾਣਕਾਰਾਂ ਨੇ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਆਪਣੀ ਸੰਖੇਪ ਤਕਰੀਰ ਦੌਰਾਨ ਮੇਅਰ ਉਮੀਦਵਾਰ ਅਤੇ ਉਘੇ ਵਕੀਲ ਹੋਨਵੀਰ ਰੰਧਾਵਾ ਨੇ ਵਾਅਦਾ ਕੀਤਾ ਉਹ ਅਤੇ ਉਨ੍ਹਾਂ ਦੀ ਸਲੇਟ ਦੇ ਉਮੀਦਵਾਰ ਜਿੱਤਣ ਚ ਕਾਮਯਾਬ ਹੁੰਦੇ ਹਨ ਤਾਂ ਉਹ ਸਰੀ ਵਾਸੀਆਂ ਲਈ ਲੋੜੀਂਦੀਆਂ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਉਣ ਦੇ ਨਾਲ ਨਾਲ ਕਤਲੋਗਾਰਤ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਿਣਗੇ।
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਜਿਉਂ-ਜਿਉਂ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਿਰਧਾਰਤ ਦਿਨ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਹੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ‘ਚ ਚੋਣ ਗਤੀਵਿਧੀਆਂ ਦੀ ਬਹੁਤਾਤ ਕਾਰਨ ਚੋਣ ਬੁਖਾਰ ਲਗਾਤਾਰ ਮਘਦਾ ਨਜ਼ਰ ਆ ਰਿਹਾ ਹੈ ਇਸੇ ਹੀ ਕੜੀ ਤਹਿਤ ਕੰਸਰਵੇਟਿਵ ਪਾਰਟੀ ਵਲੋਂ ਮੇਅਰ ਦੇ ਅਹੁਦੇ ਲਈ ਚੋਣ ਪਿੰੜ ‘ਚ ਨਿਤਾਰੇ ਗਏ ਉਘੇ ਕਾਨੂੰਨੀ ਸਲਾਹਕਾਰ ਹੋਨਵੀਰ ਰੰਧਾਵਾ ਅਤੇ ਉਨ੍ਹਾਂ ਦੀ ਸਲੇਟ ਦੇ ਬਾਕੀ ਕੌਂਸਲਰ ਉਮੀਦਵਾਰਾਂ ਵਲੋਂ ਸਰੀ ਸਥਿਤ ਮਹਾਰਾਣੀ ਬੈਂਕੁਇਟ ਹਾਲ ਵਿੱਚ ਇੱਕ ਭਰਵੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਪੁੱਜੇ ਉਨ੍ਹਾਂ ਦੇ ਹਮਾਇਤੀਆਂ ਅਤੇ ਜਾਣਕਾਰਾਂ ਨੇ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਆਪਣੀ ਸੰਖੇਪ ਤਕਰੀਰ ਦੌਰਾਨ ਮੇਅਰ ਉਮੀਦਵਾਰ ਅਤੇ ਉਘੇ ਵਕੀਲ ਹੋਨਵੀਰ ਰੰਧਾਵਾ ਨੇ ਵਾਅਦਾ ਕੀਤਾ ਉਹ ਅਤੇ ਉਨ੍ਹਾਂ ਦੀ ਸਲੇਟ ਦੇ ਉਮੀਦਵਾਰ ਜਿੱਤਣ ਚ ਕਾਮਯਾਬ ਹੁੰਦੇ ਹਨ ਤਾਂ ਉਹ ਸਰੀ ਵਾਸੀਆਂ ਲਈ ਲੋੜੀਂਦੀਆਂ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਉਣ ਦੇ ਨਾਲ ਨਾਲ ਕਤਲੋਗਾਰਤ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਹਰਕੀਰਤ ਸਿੱਧੂ, ਮਨੂ ਸ਼ਰਮਾ ਨੇ ਵੀ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਸਰੀ ਦੀ ਸੱਤਾਧਾਰੀ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਇਸ ਵਾਰ ਕੰਸਰਵੇਟਿਵ ਸਲੇਟ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਪੁਰਜੋਰ ਅਪੀਲ ਕੀਤੀ। ਅਖੀਰ ‘ਚ ਉਨ੍ਹਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਸਿੰਘ ਸੇਖੋਂ, ਗੁਰਦੀਪ ਸਿੰਘ ਖੁਰਾਨਾ, ਜੈਦੇਵ ਸਿੰਘ ਸ਼ਾਹ, ਬਲਕਾਰ ਸਿੰਘ ਕਲੇਰ, ਕਰਮਵੀਰ ਸਿੰਘ ਪੱਡਾ, ਅਮਨਦੀਪ ਸਿੰਘ, ਰੂਬਲ ਸਿੰਘ, ਬਲਵਿੰਦਰ ਸਿੰਘ ਰੰਧਾਵਾ, ਦਿਲਾਵਰ ਰੰਧਾਵਾ, ਰਾਜ ਸਿੰਘ ਪੰਨੂ ਆਦਿ ਪਤਵੰਤਿਆਂ ਸਮੇਤ ਵੱਡੀ ਗਿਣਤੀ ’ਚ ਸਮਰਥਕ ਹਾਜ਼ਰ ਸਨ।