29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੌਰਗੇਜ ਧੋਖਾਧੜੀ ਮਾਮਲੇ ’ਚ ਲੰਡਨ ਵਾਸੀ ਪਰਮਜੀਤ ਧਾਮੀ ਤੋਂ ਕੀਤੀ 2.65 ਲੱਖ ਪੌਂਡ ਦੀ ਵਸੂਲੀ

ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਮੌਰਗੇਜ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਪਰਮਜੀਤ ਧਾਮੀ (34) ਤੋਂ 2 ਲੱਖ 65 ਹਜ਼ਾਰ ਪੌਂਡ ਦੀ ਰਕਮ ਵਸੂਲ ਕੀਤੀ ਗਈ ਹੈ। ਇਹ ਕਾਰਵਾਈ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਉਸ ਜਾਇਦਾਦ ਨਾਲ ਸੰਬੰਧਤ ਸੀ, ਜੋ ਧੋਖੇ ਨਾਲ ਹਾਸਲ ਕੀਤੇ ਮੌਰਗੇਜ ਰਾਹੀਂ ਖਰੀਦੀ ਗਈ ਸੀ।

ਅਜੀਤ ਡੈਸਕ 29-09-2026
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਮੌਰਗੇਜ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਪਰਮਜੀਤ ਧਾਮੀ (34) ਤੋਂ 2 ਲੱਖ 65 ਹਜ਼ਾਰ ਪੌਂਡ ਦੀ ਰਕਮ ਵਸੂਲ ਕੀਤੀ ਗਈ ਹੈ। ਇਹ ਕਾਰਵਾਈ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਉਸ ਜਾਇਦਾਦ ਨਾਲ ਸੰਬੰਧਤ ਸੀ, ਜੋ ਧੋਖੇ ਨਾਲ ਹਾਸਲ ਕੀਤੇ ਮੌਰਗੇਜ ਰਾਹੀਂ ਖਰੀਦੀ ਗਈ ਸੀ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਅਨੁਸਾਰ ਐਸੈਕਸ ਦੇ ਰਹਿਣ ਵਾਲੇ ਧਾਮੀ ਨੇ ਸਾਲ 2010 ਵਿੱਚ ਆਪਣੇ ਕਾਰੋਬਾਰ ਅਤੇ ਆਮਦਨ ਬਾਰੇ ਝੂਠੀ ਜਾਣਕਾਰੀ ਅਤੇ ਜਾਅਲੀ ਤਨਖ਼ਾਹ ਪਰਚੀਆਂ ਦੀ ਵਰਤੋਂ ਕਰਕੇ ਮੌਰਗੇਜ ਪ੍ਰਾਪਤ ਕੀਤਾ ਸੀ। ਇਸ ਰਕਮ ਨਾਲ ਇਲਫੋਰਡ ਵਿੱਚ ਜਾਇਦਾਦ ਖਰੀਦੀ ਗਈ , ਜਿਸ ਨੂੰ ਬਾਅਦ ਵਿੱਚ ਕਿਰਾਏ ’ਤੇ ਦੇ ਕੇ ਆਮਦਨ ਹਾਸਲ ਕੀਤੀ ਜਾਂਦੀ ਰਹੀ। ਇਸ ਤੋਂ ਬਾਅਦ ਧਾਮੀ ਨੇ 2014 ਵਿੱਚ ਇੱਕ ਹੋਰ ਧੋਖਾਧੜੀ ਵਾਲਾ ਮੌਰਗੇਜ ਲੈ ਕੇ ਹੌਰਨਚਰਚ, ਐਸੈਕਸ ਵਿੱਚ ਪਰਿਵਾਰਕ ਘਰ ਖਰੀਦਿਆ। ਇਸ ਮਾਮਲੇ ਵਿੱਚ ਵੈਸਟ ਮਿਡਲੈਂਡਜ਼ ਦੇ ਇੱਕ ਮੌਰਗੇਜ ਦਲਾਲ ਦੀਆਂ ਸੇਵਾਵਾਂ ਲਈਆਂ ਗਈਆਂ ਅਤੇ ਜਾਅਲੀ ਤਨਖ਼ਾਹ ਪਰਚੀਆਂ ਰਾਹੀਂ ਧਾਮੀ ਨੂੰ ਇੱਕ ਕੰਪਨੀ ਦਾ ਮੁਲਾਜ਼ਮ ਦਰਸਾਇਆ ਗਿਆ। ਇਸ ਧੋਖਾਧੜੀ ਦੀ ਜਾਂਚ ਵੈਸਟ ਮਿਡਲੈਂਡਜ਼ ਰੀਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਵੱਲੋਂ ਕੀਤੀ ਗਈ ਸੀ। ਧਾਮੀ ਨੇ ਬਰਮਿੰਘਮ ਕਰਾਊਨ ਕੋਰਟ ਵਿੱਚ ਧੋਖਾਧੜੀ ਦੀ ਸਾਜ਼ਿਸ਼ ਦਾ ਦੋਸ਼ ਕਬੂਲ ਕੀਤਾ ਸੀ ਅਤੇ ਉਸ ਨੂੰ ਨੌਂ ਮਹੀਨਿਆਂ ਦੀ ਮੁਅੱਤਲ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ ਦੂਜੇ ਧੋਖੇਬਾਜ਼ ਮੌਰਗੇਜ ਨਾਲ ਸਬੰਧਤ ਮਾਮਲੇ ਵਿੱਚ 1 ਲੱਖ 46 ਹਜ਼ਾਰ 150 ਪੌਂਡ ਦੀ ਜ਼ਬਤੀ ਰਕਮ ਵੀ ਵਸੂਲ ਕੀਤੀ ਜਾ ਚੁੱਕੀ ਸੀ।ਬਾਅਦ ਵਿੱਚ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਅਪਰਾਧਕ ਕਮਾਈ ਵਿਭਾਗ ਨੇ ਇਲਫੋਰਡ ਵਾਲੀ ਪਹਿਲੀ ਜਾਇਦਾਦ ਦੀ ਜਾਂਚ ਕਰਦਿਆਂ ਹਾਈ ਕੋਰਟ ਵਿੱਚ ਉਸ ਦੀ ਮਲਕੀਅਤ ਦੇ 85 ਫ਼ੀਸਦੀ ਹਿੱਸੇ ਦੀ ਸਿਵਲ ਵਸੂਲੀ ਲਈ ਦਾਅਵਾ ਕੀਤਾ। ਬਾਕੀ 15 ਫ਼ੀਸਦੀ ਹਿੱਸੇ ਨੂੰ ਕਾਨੂੰਨੀ ਤੌਰ ’ਤੇ ਦਿੱਤੀ ਗਈ ਜਮ੍ਹਾਂ ਰਕਮ ਨਾਲ ਖਰੀਦਿਆ ਮੰਨਿਆ ਗਿਆ। ਸਮਝੌਤੇ ਤੋਂ ਬਾਅਦ ਹਾਈ ਕੋਰਟ ਨੇ ਧਾਮੀ ਅਤੇ ਜਾਇਦਾਦ ਵਿੱਚ ਹਿੱਸੇਦਾਰੀ ਦਾ ਦਾਅਵਾ ਕਰਨ ਵਾਲੀ ਉਸ ਦੀ ਪਤਨੀ ਨੂੰ ਤਿੰਨ ਮਹੀਨਿਆਂ ਅੰਦਰ 2 ਲੱਖ 65 ਹਜ਼ਾਰ ਪੌਂਡ ਅਦਾ ਕਰਨ ਦਾ ਹੁਕਮ ਦਿੱਤਾ। ਪੂਰੀ ਰਕਮ ਨਿਰਧਾਰਤ ਸਮੇਂ ਅੰਦਰ ਅਦਾ ਕਰ ਦਿੱਤੀ ਗਈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਮੁੱਖ ਮੰਤਰੀ ਕਿਸਾਨ ਅਤੇ ਖੇਤੀਬਾੜੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਤਹਿਤ 75 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।