29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲਵਲੀਨਾ , ਪ੍ਰਿਆ ਤੇ ਕਪਿਲ ਨੇ ਸੈਮੀਫਾਈਨਲ ’ ਚ ਬਣਾਈ ਥਾਂ

ਨਿਸ਼ੀਓ (ਜਪਾਨ), 28 ਸਤੰਬਰ (ਏਜੰਸੀ)-ਏਸ਼ਿਆਈ ਖੇਡਾਂ ’ਚ ਭਾਰਤੀ ਮੁੱਕੇਬਾਜ਼ਾਂ ਦਾ ਤਗਮੇ ਪੱਕਾ ਕਰਨ ਦਾ ਸਿਲਸਿਲਾ ਜਾਰੀ ਹੈ। ਉਲੰਪਿਕ ਕਾਂਸੇ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੇ ਸੋਮਵਾਰ ਨੂੰ ਦੱਖਣੀ ਕੋਰੀਆ ਦੀ ਸਿਯੋਂਗ ਸੁਯੋਨ ਨੂੰ ਕੁਆਰਟਰ ਫਾਈਨਲ ’ਚ 5-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਲਗਾਤਾਰ ਦੂਸਰਾ ਤਗਮਾ ਪੱਕਾ ਕੀਤਾ।

ਅਜੀਤ ਡੈਸਕ 29-09-2026
ਨਿਸ਼ੀਓ (ਜਪਾਨ), 28 ਸਤੰਬਰ (ਏਜੰਸੀ)-ਏਸ਼ਿਆਈ ਖੇਡਾਂ ’ਚ ਭਾਰਤੀ ਮੁੱਕੇਬਾਜ਼ਾਂ ਦਾ ਤਗਮੇ ਪੱਕਾ ਕਰਨ ਦਾ ਸਿਲਸਿਲਾ ਜਾਰੀ ਹੈ। ਉਲੰਪਿਕ ਕਾਂਸੇ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੇ ਸੋਮਵਾਰ ਨੂੰ ਦੱਖਣੀ ਕੋਰੀਆ ਦੀ ਸਿਯੋਂਗ ਸੁਯੋਨ ਨੂੰ ਕੁਆਰਟਰ ਫਾਈਨਲ ’ਚ 5-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਲਗਾਤਾਰ ਦੂਸਰਾ ਤਗਮਾ ਪੱਕਾ ਕੀਤਾ। ਟੂਰਨਾਮੈਂਟ ’ਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਲਵਲੀਨਾ ਨੇ ਸਿਯੋਂਗ ਨੂੰ ਇਕਤਰਫ਼ਾ ਅੰਦਾਜ ’ਚ 5-0 ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ ਤੇ ਘੱਟੋ ਘੱਟ ਕਾਂਸੀ ਦਾ ਤਗਮਾ ਪੱਕਾ ਕੀਤਾ। ਲਵਲੀਨਾ ਨੇ ਪਿਛਲੀਆਂ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਥੇ ਹੀ ਪ੍ਰਿਆ ਤੇ ਕਪਿਲ ਨੇ ਵੀ ਸੈਮੀਫਾਈਨਲ ’ਚ ਥਾਂ ਬਣਾਈ ਤੇ ਆਪਣੇ ਤਗਮੇ ਪੱਕੇ ਕੀਤਾ। ਪ੍ਰਿਆ ਘੰਘਾਸ ਔਰਤਾਂ ਦੇ 60 ਕਿਲੋਗ੍ਰਾਮ ਭਾਰ ਵਰਗ ’ਚ ਸੈਮੀਫਾਈਨਲ ’ਚ ਪਹੁੰਚ ਗਈ ਹੈ। ਉਸ ਨੰ ਕੁਆਰਟਰ ਫਾਈਨਲ ’ਚ ਤਾਜਿਕਿਸਤਾਨ ਦੀ ਮਿਜਗੋਨਾ ਨੂੰ 5-0 ਨਾਲ ਹਰਾਇਆ। ਕਪਿਲ ਨੇ ਦੱਖਣੀ ਕੋਰੀਆ ਦੇ ਕਿਮ ਗਿਚਾਏ ਨੂੰ ਪੁਰਸ਼ਾਂ ਦੇ 90 ਕਿਲੋ ਕੁਆਰਟਰ ਫਾਈਨਲ ’ਚ 5-0 ਨਾਲ ਹਰਾਇਆ।
ਪਿਛਲੀ ਖ਼ਬਰ ਲੰਡਨ ਓਨਟਾਰੀਓ ਵਿਖੇ ਰਮਨ ਦੇਵੀ ਦੇ ਸਸਕਾਰ ਸਮੇਂ ਭਾਈਚਾਰੇ ਦੀਆਂ ਅੱਖਾਂ ਨਮ ਅਗਲੀ ਖ਼ਬਰ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।