29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹਿਰੀ ਇਲਾਕਿਆਂ ’ ਚ ਰਿੱਛਾਂ ਦੀ ਆਮਦ ਵਧੀ , ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਵੈਨਕੂਵਰ, 28 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਰਥ ਸ਼ੋਰ ਇਲਾਕੇ ਵਿੱਚ ਇਸ ਸਾਲ ਕਾਲੇ ਰਿੱਛਾਂ ਦੇ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵੱਲ ਆਉਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਨਾਰਥ ਵੈਨਕੂਵਰ ਦੇ ਲੌਂਸਡੇਲ ਅਤੇ ਵੈਸਟ ਵੈਨਕੂਵਰ ਦੇ ਐਂਬਲਸਾਈਡ ਵਰਗੇ ਵੱਧ ਆਵਾਜਾਈ ਵਾਲੇ ਇਲਾਕਿਆਂ ਵਿੱਚ ਵੀ ਪਿਛਲੇ ਸਮੇਂ ਨਾਲੋਂ ਵਧੇਰੇ ਰਿੱਛ ਦੇਖੇ ਗਏ ਹਨ।

ਅਜੀਤ ਡੈਸਕ 29-09-2026
ਵੈਨਕੂਵਰ, 28 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਰਥ ਸ਼ੋਰ ਇਲਾਕੇ ਵਿੱਚ ਇਸ ਸਾਲ ਕਾਲੇ ਰਿੱਛਾਂ ਦੇ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵੱਲ ਆਉਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਨਾਰਥ ਵੈਨਕੂਵਰ ਦੇ ਲੌਂਸਡੇਲ ਅਤੇ ਵੈਸਟ ਵੈਨਕੂਵਰ ਦੇ ਐਂਬਲਸਾਈਡ ਵਰਗੇ ਵੱਧ ਆਵਾਜਾਈ ਵਾਲੇ ਇਲਾਕਿਆਂ ਵਿੱਚ ਵੀ ਪਿਛਲੇ ਸਮੇਂ ਨਾਲੋਂ ਵਧੇਰੇ ਰਿੱਛ ਦੇਖੇ ਗਏ ਹਨ। ਨਾਰਥ ਸ਼ੋਰ ਬਲੈਕ ਬੇਅਰ ਸੁਸਾਇਟੀ ਦੀ ਕਾਰਜਕਾਰੀ ਨਿਰਦੇਸ਼ਕ ਹੋਲੀ ਰਾਈਜ਼ਨਰ ਅਨੁਸਾਰ ਇਸ ਸਾਲ ਸੁਸਾਇਟੀ ਨੂੰ ਰਿੱਛਾਂ ਸਬੰਧੀ ਮਿਲ ਰਹੀਆਂ ਸੂਚਨਾਵਾਂ ਆਮ ਸਾਲ ਨਾਲੋਂ 50 ਫ਼ੀਸਦੀ ਤੋਂ ਵੀ ਵੱਧ ਹਨ। ਇਸ ਵੇਲੇ ਐਂਬਲਸਾਈਡ ਤੋਂ ਲੈ ਕੇ ਲੌਂਸਡੇਲ ਅਤੇ ਹੇਠਲੇ ਮਰੀਨ ਇਲਾਕੇ ਤੱਕ ਰਿੱਛਾਂ ਦੀ ਸਰਗਰਮੀ ਦਰਜ ਕੀਤੀ ਜਾ ਰਹੀ ਹੈ। ਨਾਰਥ ਸ਼ੋਰ ਬਲੈਕ ਬੇਅਰ ਸੁਸਾਇਟੀ ਦਾ ਕਹਿਣਾ ਹੈ ਕਿ ਨਾਰਥ ਸ਼ੋਰ ਵਿੱਚ ਸਮੁੰਦਰ ਕੰਢੇ ਤੋਂ ਪਹਾੜਾਂ ਤੱਕ ਲਗਭਗ ਕਿਸੇ ਵੀ ਇਲਾਕੇ ਵਿੱਚ ਰਿੱਛ ਮਿਲ ਸਕਦੇ ਹਨ। ਲੋਕਾਂ ਨੂੰ ਰਿੱਛਾਂ ਤੋਂ ਦੂਰੀ ਬਣਾਈ ਰੱਖਣ, ਉਨ੍ਹਾਂ ਦੇ ਨੇੜੇ ਨਾ ਜਾਣ ਅਤੇ ਘਰਾਂ ਦੇ ਬਾਹਰ ਕੂੜਾ ਜਾਂ ਹੋਰ ਖਾਣ-ਪੀਣ ਵਾਲੀ ਸਮੱਗਰੀ ਖੁੱਲ੍ਹੀ ਨਾ ਛੱਡਣ ਦੀ ਸਲਾਹ ਦਿੱਤੀ ਗਈ ਹੈ।
ਪਿਛਲੀ ਖ਼ਬਰ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ‘ ਟੂਰ ਡੀ ਰੌਕ ’ ਸਾਈਕਲ ਯਾਤਰਾ ਨਨਾਇਮੋ ਪੁੱਜੀ ਅਗਲੀ ਖ਼ਬਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ’ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।