30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਡਾਇਰੈਕਟਰਾਂ ਦੀ ਚੋਣ ਪ੍ਰਕਿਰਿਆ ਮੁਕੰਮਲ

ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ਚ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਦੀ ਨਵੀਂ ਪ੍ਰਬੰਧਕ ਕਮੇਟੀ ਲਈ ਡਾਇਰੈਕਟਰਾਂ ਦੀ ਚੋਣ ਦੀ ਪਰਿਕਰਿਆ ਮੁਕੰਮਲ ਹੋ ਗਈ ਹੈ। ਇਸ ਚੋਣ ਵਿਚ ਉਘੇ ਸਿੱਖ ਆਗੂ ਜਗਤਾਰ ਸਿੰਘ ਸੰਧੂ ਦੀ ਅਗਵਾਈ ਵਾਲੀ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ।

ਅਜੀਤ ਡੈਸਕ 30-09-2026
ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ਚ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਦੀ ਨਵੀਂ ਪ੍ਰਬੰਧਕ ਕਮੇਟੀ ਲਈ ਡਾਇਰੈਕਟਰਾਂ ਦੀ ਚੋਣ ਦੀ ਪਰਿਕਰਿਆ ਮੁਕੰਮਲ ਹੋ ਗਈ ਹੈ। ਇਸ ਚੋਣ ਵਿਚ ਉਘੇ ਸਿੱਖ ਆਗੂ ਜਗਤਾਰ ਸਿੰਘ ਸੰਧੂ ਦੀ ਅਗਵਾਈ ਵਾਲੀ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ।ਪ੍ਰਾਪਤ ਵੇਰਵਿਆਂ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ 313 ਮੈਂਬਰਾਂ ਵਿਚੋਂ 281 ਮੈਂਬਰਾਂ ਵੱਲੋਂ ਵੋਟਾਂ ਪਾਈਆਂ ਗਈਆਂ, ਜਿਨ੍ਹਾਂ ਦੇ ਨਤੀਜਿਆਂ ਮੁਤਾਬਿਕ ਜਗਤਾਰ ਸਿੰਘ ਸੰਧੂ ਨੂੰ ਸਭ ਤੋਂ ਵੱਧ 159 ਵੋਟਾਂ ਪ੍ਰਾਪਤ ਹੋਈਆਂ। ਉਨਾਂ ਤੋਂ ਇਲਾਵਾ ਹੋਰ ਉਮੀਦਵਾਰਾਂ ਵਿਚ ਕਿਸ਼ਨ ਸਿੰਘ ਹੀਰ ਨੂੰ 155 ਵੋਟਾਂ, ਕਮਲਜੀਤ ਸਿੰਘ ਹੁੰਦਲ ਨੂੰ 152, ਸੁਖਵਿੰਦਰ ਕੌਰ ਸਿੱਧੂ ਨੂੰ 151 ਅਤੇ ਰਣਧੀਰ ਸਿੰਘ ਸਹੋਤਾ ਨੂੰ 145 ਵੋਟਾਂ ਮਿਲੀਆਂ । ਹੋਰ ਉਮੀਦਵਾਰਾਂ ਵਿੱਚ ਪਿਆਰਾ ਸਿੰਘ ਪਨੇਸਰ ਨੂੰ 127,ਸਤਿੰਦਰਪਾਲ ਸਿੰਘ ਗਿੱਲ ਨੂੰ 127, ਗੁਰਦੀਪ ਸਿੰਘ ਸਮਰਾ ਨੂੰ 123, ਕੁਲਵੰਤ ਕੌਰ ਦਿਓਲ ਨੂੰ 119 ਅਤੇ ਸੁਖਦੇਵ ਸਿੰਘ ਗਿੱਲ ਨੂੰ 113 ਵੋਟਾਂ ਪ੍ਰਾਪਤ ਹੋਈਆਂ। ਜੇਤੂ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਹੈ
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਾਊਥਾਲ ਅਤੇ ਹੇਜ਼ ਲਈ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਪੁਲਿਸ ਦੇ ਪਿੱਛੇ ਲੱਗਣ ਦੌਰਾਨ 90 ਮੀਲ ਦੀ ਰਫ਼ਤਾਰ ਨਾਲ ਦੌੜ ਰਹੀ ਚੋਰੀ ਦੀ ਕਾਰ ਹਾਦਸਾਗ੍ਰਸਤ-ਤਿੰਨ ਨਾਬਾਲਗਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।