ਭਾਰਤੀ ਮੂਲ ਦੀ ਬੋਧਨਾ ਸਿਵਾਨੰਦਨ ਨੇ ਸਭ ਤੋਂ ਛੋਟੀ ਉਮਰ ’ ਚ ਜਿੱਤਿਆ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ 11 ਸਾਲਾ ਸ਼ਤਰੰਜ ਪ੍ਰਤਿਭਾ ਬੋਧਨਾ ਸਿਵਾਨੰਦਨ ਸਭ ਤੋਂ ਛੋਟੀ ਉਮਰ ਵਿੱਚ ਮਹਿਲਾ ਗ੍ਰੈਂਡਮਾਸਟਰ ਦਾ ਖ਼ਿਤਾਬ ਹਾਸਲ ਕਰਨ ਵਾਲੀ ਖਿਡਾਰਨ ਬਣ ਗਈ ਹੈ। ਉੱਤਰ-ਪੱਛਮੀ ਲੰਡਨ ਦੇ ਹੈਰੋ ਦੀ ਰਹਿਣ ਵਾਲੀ ਬੋਧਨਾ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਹੋਈ 4 6 ਵੀਂ ਸ਼ਤਰੰਜ ਓਲੰਪਿਆਡ ਦੌਰਾਨ ਇੰਗਲੈਂਡ ਦੀ ਨੁਮਾਇੰਦਗੀ ਕਰਦਿਆਂ ਮਹਿਲਾ ਗ੍ਰੈਂਡਮਾਸਟਰ ਖ਼ਿਤਾਬ ਲਈ ਲੋੜੀਂਦਾ ਤੀਜਾ ਅਤੇ ਆਖ਼ਰੀ ਮਿਆਰੀ ਪ੍ਰਦਰਸ਼ਨ ਪੂਰਾ ਕੀਤਾ।
ਸ਼ਤਰੰਜ ਮੁਕਾਬਲੇ ਦੌਰਾਨ ਬੋਧਨਾ ਸਿਵਾਨੰਦਨ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
30-09-2026