02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਰਤਾਨੀਆਂ ਦੇ ਉਘੇ ਪੰਜਾਬੀ ਲੇਖਕ ਦਵਿੰਦਰ ਸਿੰਘ ਨੌਰਾ ਨਹੀਂ ਰਹੇ

ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਉਘੇ ਪੰਜਾਬੀ ਲੇਖਕ ਦਵਿੰਦਰ ਸਿੰਘ ਨੌਰਾ ਦਾ ਬੀਤੇ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ।

ਅਜੀਤ ਡੈਸਕ 02-10-2026
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਉਘੇ ਪੰਜਾਬੀ ਲੇਖਕ ਦਵਿੰਦਰ ਸਿੰਘ ਨੌਰਾ ਦਾ ਬੀਤੇ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ। 1971 ਤੋਂ ਯੂ.ਕੇ. ਰਹਿ ਰਹੇ ਨੌਰਾ, ਇੰਗਲੈਂਡ ਦੀਆਂ ਸਾਹਿਤਕ ਸਭਾਵਾਂ ਦੀ ਰੌਣਕ ਸਨ। ਸੁਰੀਲੀ ਆਵਾਜ਼ ਦੇ ਧਨੀ ਨੌਰਾ ਨੇ ਅਕਸਰ ਹੀ ਸਾਹਿਤ ਸਭਾਵਾਂ ਵਿਚ ਆਪਣੀ ਕਵਿਤਾ ਦਾ ਗਾਇਨ ਕਰਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਉਹ ਪੰਜਾਬੀ ਸਭਾ ਕਵੈਂਟਰੀ ਦੇ ਪ੍ਰਧਾਨ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਸਨ। ਪ੍ਰਗਤੀਸ਼ੀਲ ਲਿਖਾਰੀ ਸਭਾ, ਪੰਜਾਬੀ ਲਿਖਾਰੀ ਸਭਾ ਕਵੈਂਟਰੀ ਸਮੇਤ ਵੱਖ-ਵੱਖ ਸਭਾਵਾਂ ਵਲੋਂ ਸਮੇਂ-ਸਮੇਂ ’ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਤਿੰਨ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਦਵਿੰਦਰ ਸਿੰਘ ਨੌਰਾ ਦੇ ਦਿਹਾਂਤ ’ਤੇ ਪੰਜਾਬੀ ਲਿਖਾਰੀ ਸਭਾ ਕਵੈਂਟਰੀ ਦੇ ਸੰਤੋਖ ਸਿੰਘ ਹੇਅਰ, ਸੁਰਿੰਦਰ ਸਿੰਘ, ਕੁਲਵੰਤ ਸਿੰਘ ਢੇਸੀ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਕੁਲਵੰਤ ਕੌਰ ਢਿਲੋਂ, ਯਸ਼ ਸਾਥੀ, ਅਜ਼ੀਮ ਸ਼ੇਖ਼ਰ, ਮਨਜੀਤ ਕੌਰ ਪੱਡਾ, ਗੁਰਨਾਮ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਦਲਵੀਰ ਕੌਰ ਵੁਲਵਰਹੈਂਪਟਨ, ਲਿਖਾਰੀ ਸਭਾ ਸਲੋਹ ਦੇ ਮਹਿੰਦਰਪਾਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਢਿਲੋਂ, ਰੂਪਦਵਿੰਦਰ ਕੌਰ ਨਾਹਲ, ਬਲਵੰਤ ਸਿੰਘ ਗਿੱਲ, ਭੁਪਿੰਦਰ ਸਿੰਘ ਸੱਗੂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਇੰਗਲੈਂਡ ਵਿਚ ਨਵੇਂ ਮੋਟਰਵੇਅ ਕੈਮਰਿਆਂ ਦੀ ਨਜ਼ਰ ਤੋਂ ਨਹੀਂ ਬਚਣਗੇ ਗੈਰ - ਕਾਨੂੰਨੀ ਨੰਬਰ ਪਲੇਟਾਂ ਵਾਲੇ ਵਾਹਨ ਅਗਲੀ ਖ਼ਬਰ ਸਾਥੀ ਹਰਬੰਸ ਸਿੰਘ ਦੀ ਮੌਤ ’ ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।