02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜ਼ੀਰਾ-ਮਖੂ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ

ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਜ਼ੀਰਾ-ਮਖੂ ਅਤੇ ਆਸ-ਪਾਸ ਦੇ ਇਲਾਕੇ ਨਾਲ ਸੰਬੰਧਿਤ ਸਰੀ ‘ਚ ਰਹਿ ਰਹੇ ਪਰਿਵਾਰਾਂ ਵਲੋਂ ਜੀਰਾ-ਮਖੂ ਫੈਮਿਲੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਧਾਰਮਿਕ ਸਮਾਗਮ ਸਰੀ ਸਥਿਤ ਦਸ਼ਮੇਸ਼ ਦਰਬਾਰ ਗੁਰੂ ਘਰ ਵਿਚ ਕਰਵਾਇਆ। ਗੁਰਜੰਟ ਸਿੰਘ ਸੰਧੂ ਅਤੇ ਬਖਸ਼ੀਸ਼ ਸਿੰਘ ਸਿੱਧੂ (ਜੀਰਾ) ਨੇ ਦੱਸਿਆ ਕਿ ਇਸ ਸੰਬੰਧ ਵਿਚ ਜ਼ੀਰਾ ਅਤੇ ਮਖੂ ਨਾਲ ਸੰਬੰਧਿਤ ਸੰਗਤਾਂ ਵਲੋਂ ਰਖਵਾਏ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਪ੍ਰਮੁੱਖ ਧਾਰਮਿਕ ਜਥਿਆਂ ਵਲੋਂ ਗੁਰੂ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਅਜੀਤ ਡੈਸਕ 02-10-2026
ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਜ਼ੀਰਾ-ਮਖੂ ਅਤੇ ਆਸ-ਪਾਸ ਦੇ ਇਲਾਕੇ ਨਾਲ ਸੰਬੰਧਿਤ ਸਰੀ ‘ਚ ਰਹਿ ਰਹੇ ਪਰਿਵਾਰਾਂ ਵਲੋਂ ਜੀਰਾ-ਮਖੂ ਫੈਮਿਲੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਧਾਰਮਿਕ ਸਮਾਗਮ ਸਰੀ ਸਥਿਤ ਦਸ਼ਮੇਸ਼ ਦਰਬਾਰ ਗੁਰੂ ਘਰ ਵਿਚ ਕਰਵਾਇਆ।ਗੁਰਜੰਟ ਸਿੰਘ ਸੰਧੂ ਅਤੇ ਬਖਸ਼ੀਸ਼ ਸਿੰਘ ਸਿੱਧੂ (ਜੀਰਾ) ਨੇ ਦੱਸਿਆ ਕਿ ਇਸ ਸੰਬੰਧ ਵਿਚ ਜ਼ੀਰਾ ਅਤੇ ਮਖੂ ਨਾਲ ਸੰਬੰਧਿਤ ਸੰਗਤਾਂ ਵਲੋਂ ਰਖਵਾਏ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਪ੍ਰਮੁੱਖ ਧਾਰਮਿਕ ਜਥਿਆਂ ਵਲੋਂ ਗੁਰੂ ਇਤਿਹਾਸ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਜਗਦੇਵ ਸਿੰਘ ਸੇਖੋਂ (ਸੇਖਵਾਂ), ਨਵਦੀਪ ਸਿੰਘ ਸੰਧੂ (ਜ਼ੀਰਾ), ਹਰਪ੍ਰੀਤ ਸਿੰਘ ਕੰਗ (ਹਰਦਾਸਾ), ਹਰਜੀਤ ਸਿੰਘ ਬਰਾੜ (ਮਹੀਆਂਵਾਲਾ), ਜਸਵਿੰਦਰ ਸਿੰਘ ਸੋਹਲ (ਗੋਗੋਆਣਾ), ਸੁਖਚੈਨ ਸਿੰਘ ਬਰਾੜ (ਫ਼ਰੋਕੇ), ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਸੋਨੀ ਸਿੱਧੂ, ਹਰਭਜਨ ਸਿੰਘ ਕਾਲੂ, ਪਰਮਜੀਤ ਸਿੰਘ ਗਿੱਲ (ਮਖੂ), ਗੁਰਪ੍ਰੀਤ ਸਿੰਘ ਛੀਆਪੜੀ, ਕ੍ਰਿਸ਼ਨ ਕੁਮਾਰ ਜੈਨ (ਜ਼ੀਰਾ), ਮਹਿੰਦਰ ਸਿੰਘ ਖੋਸਾ (ਧੰਨਾ ਸ਼ਹੀਦ), ਵਿਕਰਮਜੀਤ ਸਿੰਘ ਬਰਿਆੜ ਅਤੇ ਸਤਪਾਲ ਸਿੰਘ ਗਿੱਲ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ ਨੂੰ ਗ੍ਰੀਕੋ-ਰੋਮਨ ਕੁਸ਼ਤੀ ’ਚ 64 ਸਾਲਾਂ ’ਚ ਪਹਿਲਾ ਚਾਂਦੀ ਦਾ ਤਗਮਾ ਅਗਲੀ ਖ਼ਬਰ ਅਲਬਰਟਾ ਸਰਕਾਰ ਨੇ ਗੈਰ - ਕਾਨੂੰਨੀ ਕੂੜਾ ਡੰਪਿੰਗ ਵਾਲਿਆਂ ਨੂੰ ਨੱਥ ਪਾਉਣ ਵਾਸਤੇ 10 ਲੱਖ ਡਾਲਰ ਤੱਕ ਦੇ ਜੁਰਮਾਨੇ ਦਾ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।