ਪੰਜਾਬੀ ਵਿਦਿਆਰਥਣ ਦੇ ਪਰਿਵਾਰ ਵਲੋਂ ਸਕੂਲ ’ ਤੇ ਦੋਸ਼
ਮੈਲਬੌਰਨ, 28 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਵਾਲਨ ਸੈਕੰਡਰੀ ਕਾਲਜ ਦੀ 15 ਸਾਲਾ ਪੰਜਾਬੀ ਵਿਦਿਆਰਥਣ ਕ੍ਰਿਸ਼ਲੀਨ ਕੌਰ ਦੇ ਮਾਮਲੇ ਨੂੰ ਲੈ ਕੇ ਉਸ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਲੋਂ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕ੍ਰਿਸ਼ਲੀਨ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਪਰਿਵਾਰ ਨੂੰ ਲੜਕੀ ਦੇ ਸੁਰੱਖਿਅਤ ਹੋਣ ਬਾਰੇ ਦੱਸਿਆ ਹੈ ਪਰ ਪਰਿਵਾਰ ਦਾ ਉਸ ਨਾਲ ਸਿੱਧਾ ਸੰਪਰਕ ਨਹੀਂ ਹੋ ਸਕਿਆ।
ਅਜੀਤ ਡੈਸਕ
29-10-2026