24 ਲੱਖ ਡਾਲਰ ਤੋਂ ਵੱਧ ਦੀ ਠੱਗੀ ਦੇ ਮਾਮਲੇ ’ ਚ ਭਾਰਤੀ ਵਿਅਕਤੀ ਗ੍ਰਿਫ਼ਤਾਰ
ਨਿਊਯਾਰਕ, 27 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਘੀ ਅਧਿਕਾਰੀ ਬਣ ਕੇ ਇਕ ਵਿਅਕਤੀ ਨੂੰ ਡਰਾਉਣ ਤੇ ਉਸ ਤੋਂ 24 ਲੱਖ ਡਾਲਰ ਤੋਂ ਵੱਧ ਦੇ ਨਿਵੇਸ਼ ਵੇਚਵਾ ਕੇ ਸੋਨਾ ਖ਼ਰੀਦਵਾਉਣ ਦੀ ਠੱਗੀ ਦੇ ਮਾਮਲੇ ’ਚ ਬੋਸਟਨ ਦੇ 25 ਸਾਲਾ ਭੌਤਿਕ ਚੋਵਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸਕਾਨਸਿਨ ਦੀ ਬੀਵਰ ਡੈਮ ਪੁਲਿਸ ਅਨੁਸਾਰ ਚੋਵਟੀਆ ਉਹ ਵਿਅਕਤੀ ਹੈ, ਜੋ ਪੀੜਤ ਦੇ ਘਰੋਂ ਸੋਨਾ ਲੈ ਕੇ ਗਿਆ ਸੀ।
ਅਜੀਤ ਡੈਸਕ
28-11-2026