ਵਿਕਟੋਰੀਆ ’ਚ ਵਿਧਾਨ ਸਭਾ ਚੋਣਾਂ ’ਚ ਰਾਜਾ ਰੈੱਡੀ ਦੀ ਜਿੱਤ
ਮੈਲਬੌਰਨ, 29 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੀਆਂ ਸੂਬਾਈ ਚੋਣਾਂ ’ਚ ਭਾਰਤੀ ਮੂਲ ਦੇ ਲਿਬਰਲ ਪਾਰਟੀ ਦੇ ਉਮੀਦਵਾਰ ਰਾਜਾ ਰੈੱਡੀ ਨੇ ਪੁਆਇੰਟ ਕੁੱਕ ਵਿਧਾਨ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਰੈੱਡੀ ਨੇ ਮੌਜੂਦਾ ਲੇਬਰ ਪਾਰਟੀ ਦੇ ਵਿਧਾਇਕ ਮੈਥਿਊ ਹਿਲਾਕਾਰੀ ਨੂੰ ਹਰਾ ਕੇ ਇਹ ਸੀਟ ਲਿਬਰਲ ਪਾਰਟੀ ਦੇ ਖਾਤੇ ’ਚ ਪਾਈ ਹੈ।
ਅਜੀਤ ਡੈਸਕ
30-11-2026