29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵੈਨਕੂਵਰ, 29 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ

ਵੈਨਕੂਵਰ, 29 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ’ਚ ਕ੍ਰਿਸਮਸ ਦੇ ਸੰਬੰਧ ਵਿਚ ਸਾਂਤਾ ਕਲਾਜ਼ ਦੀ ਸਾਲਾਨਾ ਪਰੇਡ ਕਰਵਾਈ ਗਈ, ਜਿਸ ਦਾ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਭਰਪੂਰ ਆਨੰਦ ਮਾਣਿਆ। ਕ੍ਰਿਸਮਸ ਦੇ ਤਿਉਹਾਰ ਦੀ ਆਮਦ ਨੂੰ ਸਮਰਪਿਤ ਇਸ ਪਰੇਡ ਦੌਰਾਨ ਸ਼ਹਿਰ ਦੀਆਂ ਸੜਕਾਂਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਸੀ।

ਅਜੀਤ ਡੈਸਕ 30-11-2026

ਵੈਨਕੂਵਰ, 29 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ’ਚ ਕ੍ਰਿਸਮਸ ਦੇ ਸੰਬੰਧ ਵਿਚ ਸਾਂਤਾ ਕਲਾਜ਼ ਦੀ ਸਾਲਾਨਾ ਪਰੇਡ ਕਰਵਾਈ ਗਈ, ਜਿਸ ਦਾ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਭਰਪੂਰ ਆਨੰਦ ਮਾਣਿਆ। ਕ੍ਰਿਸਮਸ ਦੇ ਤਿਉਹਾਰ ਦੀ ਆਮਦ ਨੂੰ ਸਮਰਪਿਤ ਇਸ ਪਰੇਡ ਦੌਰਾਨ ਸ਼ਹਿਰ ਦੀਆਂ ਸੜਕਾਂਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਸੀ। ਪਰੇਡ ਵਿਚ ਸ਼ਾਮਿਲ ਵੱਖ-ਵੱਖ ਝਾਕੀਆਂ, ਸੰਗੀਤਕ ਸਾਜ਼ਾਂ, ਕਰਤੱਬ ਵਿਖਾਉਣ ਵਾਲੇ ਸਾਈਕਲਾਂ, ਕੈਨੇਡੀਅਨ ਸਮੁੰਦਰੀ ਤੱਟ ਰੱਖਿਅਕ ਦਲ ਦੇ ਸਮੁੰਦਰੀ ਜਹਾਜ਼ ਦੇ ਨਮੂਨਿਆ ਅਤੇ ਕੈਨੇਡਾ ਦੀ ਸਕਾਊਟ ਸੰਸਥਾ ਦੇ ਮੈਂਬਰਾਂ ਦੀਆਂ ਪੁਸ਼ਾਕਾਂ ਨੂੰ ਵੀ ਰੰਗ-ਬਿਰੰਗੀਆਂ ਬੱਤੀਆਂ ਨਾਲ ਸਜਾਇਆ ਗਿਆ ਸੀ। ਸਾਂਤਾ ਕਲਾਜ਼ ਦੀ ਇਸ ਸਾਲਾਨਾ ਪਰੇਡ ਨੇ ਸ਼ਹਿਰ ਵਿਚ ਕ੍ਰਿਸਮਸ ਦੀਆਂ ਰੌਣਕਾਂ ਨੂੰ ਹੋਰ ਵਧਾ ਦਿੱਤਾ। ਰੌਸ਼ਨੀਆਂ ਨਾਲ ਸਜੀਆਂ ਝਾਕੀਆਂ ਅਤੇ ਤਿਉਹਾਰੀ ਮਾਹੌਲ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ।

ਪਿਛਲੀ ਖ਼ਬਰ ਜੰਗਲੀ ਅੱਗ ਤੋਂ ਪ੍ਰਭਾਵਿਤ 80 ਪਰਿਵਾਰਾਂ ਨਾਲ ਕ੍ਰਿਸਮਸ ’ਤੇ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਵਿਸ਼ੇਸ਼ ਉਪਰਾਲਾ ਅਗਲੀ ਖ਼ਬਰ ਸਿਆਟਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।