29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ 94 ਜੈਤੂਨ ਦੇ ਦਰੱਖਤਾਂ ਨੂੰ ਤਬਦੀਲ ਕਰਨ ਦਾ ਐਲਾਨ ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦੌਰਾਨ ਕੱਟੇ ਜਾਣੇ ਸਨ ਇਹ ਦਰੱਖਤ

ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਰਾਜ ਸਰਕਾਰ ਨੇ ਐਡੀਲੇਡ ’ਚ ਵਿਵਾਦਪੂਰਨ ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦੌਰਾਨ ਦਰੱਖਤਾਂ ਦੀ ਕਟਾਈ ਘਟਾਉਣ ਲਈ ਅਹਿਮ ਫੈਸਲਾ ਲੈਂਦਿਆਂ 94 ਜੈਤੂਨ ਦੇ ਦਰੱਖਤਾਂ ਨੂੰ ਕੱਟਣ ਦੀ ਬਜਾਏ ਪਾਰਕ ਲੈਂਡਜ਼ ਦੇ ਹੋਰਨਾਂ ਹਿੱਸਿਆਂ ’ਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪ੍ਰਾਜੈਕਟ ਕਾਰਨ ਨਸ਼ਟ ਹੋਣ ਵਾਲੇ ਦਰੱਖਤਾਂ ਦੀ ਗਿਣਤੀ ਘਟ ਕੇ 288 ਰਹਿ ਜਾਵੇਗੀ।

ਅਜੀਤ ਡੈਸਕ 30-11-2026
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਰਾਜ ਸਰਕਾਰ ਨੇ ਐਡੀਲੇਡ ’ਚ ਵਿਵਾਦਪੂਰਨ ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦੌਰਾਨ ਦਰੱਖਤਾਂ ਦੀ ਕਟਾਈ ਘਟਾਉਣ ਲਈ ਅਹਿਮ ਫੈਸਲਾ ਲੈਂਦਿਆਂ 94 ਜੈਤੂਨ ਦੇ ਦਰੱਖਤਾਂ ਨੂੰ ਕੱਟਣ ਦੀ ਬਜਾਏ ਪਾਰਕ ਲੈਂਡਜ਼ ਦੇ ਹੋਰਨਾਂ ਹਿੱਸਿਆਂ ’ਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਪ੍ਰਾਜੈਕਟ ਕਾਰਨ ਨਸ਼ਟ ਹੋਣ ਵਾਲੇ ਦਰੱਖਤਾਂ ਦੀ ਗਿਣਤੀ ਘਟ ਕੇ 288 ਰਹਿ ਜਾਵੇਗੀ।ਪ੍ਰੀਮੀਅਰ ਪੀਟਰ ਮਾਲੀਨਾਉਸਕਾਸ ਨੇ ਦੱਸਿਆ ਕਿ ਵੇਕਫੀਲਡ ਅਤੇ ਬਾਰਟੇਲਸ ਰੋਡ ਵਿਚਕਾਰ ਸਥਿਤ ਇਨ੍ਹਾਂ ਦਰੱਖਤਾਂ ਨੂੰ ਪਾਰਕ ਲੈਂਡਜ਼ ਦੇ ਮੌਜੂਦਾ ਜੈਤੂਨ ਦੇ ਬਾਗਾਂ ਵਿਚ ਲਗਾਇਆ ਜਾਵੇਗਾ। ਮਾਹਿਰ ਬਨਸਪਤੀ ਵਿਗਿਆਨੀਆਂ ਦੀ ਸਲਾਹ ਅਨੁਸਾਰ ਜੈਤੂਨ ਦੀ ਪ੍ਰਜਾਤੀ ਦੂਜੀ ਥਾਂ ਲਗਾਏ ਜਾਣ ਤੋਂ ਬਾਅਦ ਵੀ ਬਚਣ ਦੀ ਵਧੇਰੇ ਸਮਰੱਥਾ ਰੱਖਦੀ ਹੈ। ਇਹ ਕੰਮ ਅਗਲੇ ਮਹੀਨੇ ਸ਼ੁਰੂ ਹੋਵੇਗਾ। ਸਰਕਾਰ ਅਨੁਸਾਰ ਪਾਰਕ ਲੈਂਡਜ਼ ਵਿਚ ਕੁੱਲ 182 ਦਰੱਖਤਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਸਿਆਟਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਪਹਿਲਵਾਨ ਬ੍ਰੌਨਸਨ ਰੀਡ ਦਾ ਦਿਹਾਂਤ ਰੀਆ ਰਿਪਲੀ ਨੇ ਪ੍ਰਗਟਾਇਆ ਡੂੰਘਾ ਦੁੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।