29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪਹਿਲਵਾਨ ਬ੍ਰੌਨਸਨ ਰੀਡ ਦਾ ਦਿਹਾਂਤ ਰੀਆ ਰਿਪਲੀ ਨੇ ਪ੍ਰਗਟਾਇਆ ਡੂੰਘਾ ਦੁੱਖ

ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਵਿਸ਼ਵ ਪ੍ਰਸਿੱਧ ਕੁਸ਼ਤੀ ਸੰਸਥਾ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਿਊ. ਡਬਲਿਊ.

ਅਜੀਤ ਡੈਸਕ 30-11-2026
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)-ਵਿਸ਼ਵ ਪ੍ਰਸਿੱਧ ਕੁਸ਼ਤੀ ਸੰਸਥਾ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਿਊ.ਡਬਲਿਊ.ਈ.) ਦੇ ਐਡੀਲੇਡ ’ਚ ਜਨਮੇ ਪਹਿਲਵਾਨ ਜਰਮੇਨ ਹੈਲੀ, ਜੋ ਬ੍ਰੌਨਸਨ ਰੀਡ ਦੇ ਨਾਂਅ ਨਾਲ ਮਸ਼ਹੂਰ ਸਨ, ਦਾ 38 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਡਬਲਿਊ.ਡਬਲਿਊ.ਈ. ਅਨੁਸਾਰ ਉਨ੍ਹਾਂ ਦੀ ਮੌਤ ਸਿਹਤ ਸਬੰਧੀ ਜਟਿਲਤਾਵਾਂ ਕਾਰਨ ਹੋਈ। ਡਬਲਿਊ.ਡਬਲਿਊ.ਈ. ਨੇ ਉਨ੍ਹਾਂ ਨੂੰ ਸ਼ਾਨਦਾਰ ਪਹਿਲਵਾਨ, ਨੇਕਦਿਲ ਇਨਸਾਨ ਤੇ ਪਰਿਵਾਰ ਨੂੰ ਸਮਰਪਿਤ ਸ਼ਖ਼ਸੀਅਤ ਦੱਸਦਿਆਂ ਸ਼ਰਧਾਂਜਲੀ ਭੇਟ ਕੀਤੀ। ਸੰਸਥਾ ਨੇ ਉਨ੍ਹਾਂ ਦੀ ਗਰਭਵਤੀ ਪਤਨੀ, ਧੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ। ਐਡੀਲੇਡ ਦੀ ਹੀ ਵਰਲਡ ਰੈਸਲਿੰਗ ਐਂਟਰਟੇਨਮੈਂਟ ਪਹਿਲਵਾਨ ਰੀਆ ਰਿਪਲੀ ਨੇ ਬ੍ਰੌਨਸਨ ਰੀਡ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਦੱਖਣੀ ਆਸਟ੍ਰੇਲੀਆ ਸਰਕਾਰ ਵਲੋਂ 94 ਜੈਤੂਨ ਦੇ ਦਰੱਖਤਾਂ ਨੂੰ ਤਬਦੀਲ ਕਰਨ ਦਾ ਐਲਾਨ ਮੋਟੋ ਜੀਪੀ ਰੇਸ ਸਰਕਟ ਦੇ ਨਿਰਮਾਣ ਦ... ਅਗਲੀ ਖ਼ਬਰ ਅਮਰੀਕੀ ਡਰਾਈਵਰ ’ਤੇ ਹਮਲੇ ਦੇ ਮਾਮਲੇ ’ਚ ਭਾਰਤੀ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।