03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਟ੍ਰਿਨਿਟੀ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ-ਐਂਜ਼ਲਾ ਨੇ ਜਿੱਤਿਆ ਟ੍ਰਿਨਿਟੀ ਸਟਾਰ ਦਾ ਖ਼ਿਤਾਬ

ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਸਥਾਨਕ ਟ੍ਰਿਨਿਟੀ ਕਾਲਜ ਵਿਖੇ ਕਲਚਰਲ ਕਮੇਟੀ ਦੀ ਅਗਵਾਈ ਅਧੀਨ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿਚ ਜਲੰਧਰ ਡਾਇਓਸਿਸ ਦੇ ਚਾਂਸਲਰ ਰੈਵ.

ਅਜੀਤ ਡੈਸਕ 03-09-2026
ਜਲੰਧਰ, 2 ਸਤੰਬਰ (ਜਸਪਾਲ ਸਿੰਘ)-ਸਥਾਨਕ ਟ੍ਰਿਨਿਟੀ ਕਾਲਜ ਵਿਖੇ ਕਲਚਰਲ ਕਮੇਟੀ ਦੀ ਅਗਵਾਈ ਅਧੀਨ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿਚ ਜਲੰਧਰ ਡਾਇਓਸਿਸ ਦੇ ਚਾਂਸਲਰ ਰੈਵ. ਫਾਦਰ. ਸੁਬਿਨ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰੋਗਰਾਮ ਵਿਚ ਕਲਚਰਲ ਕਮੇਟੀ ਦੀ ਕੋਆਰਡੀਨੇਟਰ ਸਹਾਇਕ ਪ੍ਰੋ. ਨਮਿਤਾ ਨੇ ਸਾਰਿਆ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਗੀਤ, ਸੰਗੀਤ, ਡਾਂਸ, ਰੰਗੋਲੀ, ਕਾਰਟੂਨ ਮੈਕਿੰਗ, ਪੋਸਟਰ ਮੈਕਿੰਗ, ਕੋਲਾਜ਼ ਮੈਕਿੰਗ, ਸਕਿੱਟ, ਐਡ ਮੇਡ, ਕੁਇਜ਼, ਫੈਸ਼ਨ ਸ਼ੋ, ਆਦਿ ਵੱਖ-ਵੱਖ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਰੈਵ. ਫਾਦਰ. ਸੁਬਿਨ ਨੇ ਕਾਲਜ ਦੇ ਵਿਦਿਆਰਥੀਆਂ ਦੀ ਤਾਰੀਫ਼ ਕਰਦੇ ਹੋਏ ਸਖ਼ਤ ਮਿਹਨਤ ਕਰਕੇ ਜ਼ਿੰਦਗੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਨਾਲ ਨਾਲ ਜ਼ਿੰਦਗੀ ਵਿਚ ਸਰਵਪੱਖੀ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ 150 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਪ੍ਰੋਗਰਾਮ ਵਿਚ ਸਿਸਟਰ ਸਵਿਤਾ, ਸਿਸਟਰ ਅਨੂ ਕ੍ਰਿਸਟੀ, ਸ਼੍ਰੀਮਤੀ ਨੀਤੂ, ਮਿਸ ਦੀਪਾਂਸ਼ੀ,ਸਿਸਟਰ ਐਲਸੀਨਾ, ਸ਼੍ਰੀਮਤੀ ਕੀਰਤੀ, ਸ਼੍ਰੀਮਤੀ ਜਸਵੀਰ ਅਤੇ ਸ਼੍ਰੀਮਤੀ ਵਰਤਿਕਾ ਨੇ ਜੱਜ ਦੀ ਭੂਮਿਕਾ ਨਿਭਾਈ। ਵੱਖ ਵੱਖ ਮੁਕਾਬਲਿਆ ਵਿਚੋਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੈਟ ਅਤੇ ਇਨਾਮ ਵੰਡੇ ਗਏ। ਬੀ.ਸੀ.ਏ. ਸਮੈਸਟਰ ਤੀਜਾ ਦੇ ਵਿਦਿਆਰਥਣ ਐਂਨਜਲਾ ਨੇ “ਟ੍ਰਿਨਿਟੀ ਸਟਾਰ 2026” ਦਾ ਖ਼ਿਤਾਬ ਜਿੱਤਿਆ। ਸੀਨੀਅਰ ਸਕੰਡਰੀ ਵਿੰਗ ਨੇ ਟੈਲੰਟ ਹੰਟ ਪ੍ਰੋਗਰਾਮ ਸਭ ਤੋਂ ਵੱਧ ਭਾਗੀਦਾਰੀ ਦਾ ਖਿਤਾਬ ਵੀ ਜਿੱਤਿਆ। ਸਹਾਇਕ ਪ੍ਰੋਫੈਸਰ ਪੂਜਾ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰ ,ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਫਾਈਨੈਂਸ ਐਡਮਿਨਿਸਟ੍ਰੇਟਰ ਰੈਵ. ਫਾਦਰ ਜੌਨ, ਟ੍ਰਿਨਿਟੀ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਥਾਮਸ ਕੋਲੇਨਚੇਰੀ, ਟ੍ਰਿਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ਼, ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ, ਰੈਵ. ਸਿਸਟਰ ਰੀਟ, ਕਲਚਰਲ ਕਮੇਟੀ ਦੀ ਚੇਅਰਪਰਸ ਸਹਾਇਕ ਪ੍ਰੋਫੈਸਰ ਸਿਮਰਤੀ, ਪ੍ਰੋਗਰਾਮ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਨਮਿਤਾ, ਸਹਾਇਕ ਪ੍ਰੋਫੈਸਰ ਪੂਜਾ ਸਿੰਘ, ਸਹਾਇਕ ਪ੍ਰੋਫੈਸਰ ਜਸਵਿੰਦਰ ਕੌਰ, ਸਹਾਇਕ ਪ੍ਰੋਫੈਸਰ ਨਵਦੀਪ ਨਾਹਰ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਭਗ ਲਿਆ।
ਪਿਛਲੀ ਖ਼ਬਰ ਡੀ.ਏ.ਵੀ. ਦੇ ਵਿਦਿਆਰਥੀਆਂ ਦੀ ਵੱਖ-ਵੱਖ ਅਦਾਰਿਆਂ ’ਚ ਉੱਚ ਪੈਕੇਜ ’ਤੇ ਪਲੇਸਮੈਂਟ ਅਗਲੀ ਖ਼ਬਰ ਸੱਤਿਆ ਨਾਰਾਇਣ ਮੰਦਰ ਚੌਕ ’ਚ ਭਲਕੇ ਲੱਗੇਗਾ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।