03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪ੍ਰਾਚੀਨ ਸ਼ਿਵ ਮੰਦਰ ’ਚ ਮਾਂ ਬਗਲਾਮੁਖੀ ਮਹਾਂ ਯੱਗ ਕਰਵਾਇਆ

ਜਲੰਧਰ, 2 ਅਕਤੂਬਰ (ਸ਼ਿਵ)-ਦੋਮੋਰੀਆ ਪੁਲ, ਪੁਰਾਣੀ ਰੇਲਵੇ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ’ਚ ਹਰ ਵੀਰਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਂ ਬਗਲਾਮੁਖੀ ਦਾ ਹਫ਼ਤਾਵਰੀ ਮਹਾਂ ਯੱਗ ਕਰਵਾਇਆ ਗਿਆ। ਪਿਤ੍ਰ ਪੱਖ ਦੇ ਮੌਕੇ ਪਿਤਰ ਦੋਸ਼ ਨਿਵਾਰਣ ਲਈ ਤਰਪਣ ਵੀ ਕੀਤਾ ਗਿਆ।

ਅਜੀਤ ਡੈਸਕ 03-10-2026
ਜਲੰਧਰ, 2 ਅਕਤੂਬਰ (ਸ਼ਿਵ)-ਦੋਮੋਰੀਆ ਪੁਲ, ਪੁਰਾਣੀ ਰੇਲਵੇ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ’ਚ ਹਰ ਵੀਰਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਂ ਬਗਲਾਮੁਖੀ ਦਾ ਹਫ਼ਤਾਵਰੀ ਮਹਾਂ ਯੱਗ ਕਰਵਾਇਆ ਗਿਆ। ਪਿਤ੍ਰ ਪੱਖ ਦੇ ਮੌਕੇ ਪਿਤਰ ਦੋਸ਼ ਨਿਵਾਰਣ ਲਈ ਤਰਪਣ ਵੀ ਕੀਤਾ ਗਿਆ। ਮੁੱਖ ਪੁਰੋਹਿਤ ਪੰਡਿਤ ਧਰਮਾਨੰਦ ਭੱਟ ਨੇ ਸਾਰੀਆਂ ਰਸਮਾਂ ਪੂਰੀਆਂ ਕਰਵਾਈਆਂ। ਇਸ ਤੋਂ ਬਾਅਦ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਮਹਾਂ ਯੱਗ ’ਚ ਆਹੂਤੀਆਂ ਪਾਈਆਂ ਗਈਆਂ। ਮਾਂ ਬਗਲਾਮੁਖੀ ਦੀ ਮੰਗਲ ਆਰਤੀ ਉਪਰੰਤ ਪ੍ਰਸ਼ਾਦ ਵੰਡਿਆ ਗਿਆ। ਮੰਦਰ ਪ੍ਰਬੰਧਕ ਕਮੇਟੀ ਅਨੁਸਾਰ ਪਿਛਲੇ 21 ਸਾਲਾਂ ਤੋਂ ਇਹ ਮਹਾਯੱਗ ਲਗਾਤਾਰ ਕਰਵਾਇਆ ਜਾ ਰਿਹਾ ਹੈ ਅਤੇ ਇਸ ਲਈ ਕੋਈ ਫੀਸ ਨਹੀਂ ਲਈ ਜਾਂਦੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ, ਗੁਰਚਰਨ ਦਾਸ, ਅਸ਼ਵਨੀ ਤੁੱਲੀ, ਰਮੇਸ਼ ਸਹਿਦੇਵ, ਸੁਨੀਲ ਸਹਿਦੇਵ, ਰਾਜੇਸ਼ ਮਹਿੰਦਰੂ, ਪੂਜਾ ਖੋਸਲਾ ਸਮੇਤ ਕਈ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਸੀ. ਟੀ. ਗਰੁੱਪ ਵਿਖੇ ਵਿਸ਼ਵ ਦਿਲ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਲੋਕਾਂ ਨੇ ਇਕ ਦਿਨ ਵਿਚ ਜਮ੍ਹਾਂ ਕਰਵਾਇਆ 3.15 ਕਰੋੜ ਜਾਇਦਾਦ ਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।