03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੁਫ਼ਤ ਤੀਰਥ ਯਾਤਰਾ ਲਈ ਕਮਲਜੀਤ ਸਿੰਘ ਭਾਟੀਆ ਅਤੇ ਚੰਦਨ ਭਗਤ ਨੇ ਬੱਸ ਕੀਤੀ ਰਵਾਨਾ

ਜਲੰਧਰ, 2 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 03-10-2026
ਜਲੰਧਰ, 2 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਬਸਤੀ ਗੁਜਾਂ, ਜਲੰਧਰ ਤੋਂ ਕਮਲਜੀਤ ਸਿੰਘ ਭਾਟੀਆ ਅਤੇ ਚੰਦਨ ਭਗਤ ਨੇ ਮੁੱਖ ਮੰਤਰੀ ਤੀਰਥ ਯਾਤਰਾ ਅਧੀਨ, ਵਾਰਡ ਨੰਬਰ 49 ਦੀ ਸੰਗਤ ਨੂੰ ਲੈ ਕੇ ਬੱਸ ਰਵਾਨਾ ਕੀਤੀ। ਸ. ਭਾਟੀਆ ਨੇ ਜਾਣਕਾਰੀ ਦਿੱਤੀ ਕਿ ਇਹ ਮੁਫ਼ਤ ਬੱਸ ਯਾਤਰਾ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਵਿਰਾਸਤੇ ਖ਼ਾਲਸਾ ਅਤੇ ਮਾਤਾ ਨੈਣਾ ਦੇਵੀ ਦੇ ਦਰਬਾਰ ’ਚ ਨਤਮਸਤਕ ਹੋਵੇਗੀ। ਅੱਜ ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਸੰਗਤ ਲਈ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਕੈਬਨਟ ਮੰਤਰੀ ਪੰਜਾਬ ਮਹਿੰਦਰ ਭਗਤ ਦੇ ਵਿਸ਼ੇਸ਼ ਸਹਿਯੋਗ ਅਤੇ ਪ੍ਰੇਰਨਾ ਸਦਕਾ ਰਵਾਨਾ ਕੀਤੀ ਗਈ, ਇਸ ਮੁਫ਼ਤ ਬੱਸ ਯਾਤਰਾ ਦੌਰਾਨ ਸਰਕਾਰ ਵਲੋਂ ਸੰਗਤ ਲਈ ਨਾਸ਼ਤਾ, ਲੰਗਰ ਅਤੇ ਰਿਹਾਇਸ਼ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਅਮਰਜੀਤ ਸਿੰਘ ਧਮੀਜਾ, ਅੰਮ੍ਰਿਤਪਾਲ ਸਿੰਘ ਭਾਟੀਆ, ਬਲਵਿੰਦਰ ਸਿੰਘ (ਗ੍ਰੀਨਲੈਂਡ), ਜਸਵੀਰ ਸਿੰਘ, ਇੰਦਰਬੀਰ ਸਿੰਘ, ਅਸ਼ਵਨੀ ਅਰੋੜਾ, ਮਹਿੰਦਰ ਪਾਲ, ਸਤੀਸ਼ ਕੁਮਾਰ, ਗੁਰਬਖਸ਼ ਸਿੰਘ, ਹਰਚਰਨ ਸਿੰਘ ਭਾਟੀਆ, ਅਮਰਜੀਤ ਸਿੰਘ ਭਾਟੀਆ, ਅਸ਼ੋਕ ਚੌਹਾਨ, ਦੁਰਗਾ ਦਾਸ ਲੂਥਰਾ, ਰਜਿੰਦਰ ਕੁਮਾਰ, ਮਗਨ ਛਾਬੜਾ, ਹਰਪ੍ਰੀਤ ਸਿੰਘ ਗਾਂਧੀ, ਜਸਪ੍ਰੀਤ ਸਿੰਘ ਭਾਟੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਪੁਲਿਸ ਡੀ.ਏ.ਵੀ. ਸਕੂਲ ਵਿਖੇ ‘ਰਨ ਫਾਰ ਡੀ.ਏ.ਵੀ.’ ਮੈਰਾਥਨ ਕਰਵਾਈ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਵਿਸ਼ਾਲ ਕਲਸ਼ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।