15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

48 ਵੀਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਜਲੰਧਰ, 14 ਨਵੰਬਰ(ਡਾ ਜਤਿੰਦਰ ਸਾਬੀ)ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ (ਰਜਿ.) ਵੱਲੋਂ 48ਵੀਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ 14 ਤੋਂ 15 ਨਵੰਬਰ ਤੱਕ ਕਰਵਾਈ ਜਾ ਰਹੀ ਹੈ।

ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ(ਡਾ ਜਤਿੰਦਰ ਸਾਬੀ)ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ (ਰਜਿ.) ਵੱਲੋਂ 48ਵੀਂ ਜ਼ਿਲ੍ਹਾ ਜਲੰਧਰ ਜੂਡੋ ਚੈਂਪੀਅਨਸ਼ਿਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ 14 ਤੋਂ 15 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ ਸਬ-ਜੂਨੀਅਰ, ਜੂਨੀਅਰ, ਕੈਡਿਟ ਵਰਗ (ਲੜਕੇ ਅਤੇ ਲੜਕੀਆਂ) ਅਤੇ ਸੀਨੀਅਰ ਵਰਗ (ਮਰਦ ਅਤੇ ਔਰਤਾਂ) ਦੇ ਖਿਡਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਦੌਰਾਨ ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਟੱਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਹਰਜਿੰਦਰ ਸਿੰਘ ਅਤੇ ਹਰਮੀਤ ਸਿੰਘ ਰਾਜਾ ਵੀ ਮੌਜੂਦ ਰਹੇ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਹੀ ਖਿਡਾਰੀਆਂ ਨੂੰ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਉਂਦੇ ਹਨ।ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਰਵਾਏ ਗਏ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਭਾਰ ਵਰਗਾਂ ਦੇ ਨਤੀਜੇ ਇਸ ਪ੍ਰਕਾਰ ਰਹੇ।ਪ੍ਰੀ-ਸਬ ਜੂਨੀਅਰ ਲੜਕੀਆਂ ਦੇ +36 ਕਿਲੋਗ੍ਰਾਮ ਭਾਰ ਵਰਗ ਵਿੱਚ ਮੰਨਤ ਸ਼ਰਮਾ (ਨਹਿਰੂ ਗਾਰਡਨ) ਨੇ ਪਹਿਲਾ, ਸਮਾਇਰਾ ਸ਼ਰਮਾ (ਆਈਵੀ ਵਰਲਡ) ਨੇ ਦੂਜਾ ਅਤੇ ਗਾਇਨਾ ਤੇ ਫਰੀਹਾ ਸਭਰਵਾਲ (ਕੈਂਬਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ) ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।ਸਬ-ਜੂਨੀਅਰ ਲੜਕੀਆਂ ਦੇ -32 ਕਿਲੋਗ੍ਰਾਮ ਭਾਰ ਵਰਗ ਵਿੱਚ ਸਾਕਸ਼ੀ ਕੁਮਾਰੀ (ਲਾਡੋਵਾਲੀ ਰੋਡ) ਨੇ ਪਹਿਲਾ, ਮੁਸਕਾਨ (ਕੋਟ ਰਾਮਦਾਸ) ਨੇ ਦੂਜਾ ਅਤੇ ਆਸ਼ੂ ਕੁਮਾਰੀ ਤੇ ਨੇਹਾ (ਖੁਰਲਾ ਕਿੰਗਰਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।-40 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰੀਆ (ਲਾਡੋਵਾਲੀ ਰੋਡ) ਨੇ ਪਹਿਲਾ, ਕ੍ਰਿਤਿਕਾ (ਨਹਿਰੂ ਗਾਰਡਨ) ਨੇ ਦੂਜਾ ਅਤੇ ਗੁਰਸਹਿਜਪ੍ਰੀਤ ਕੌਰ (ਕੈਂਬਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ) ਅਤੇ ਲੀਜਾ ਗੋਤਰਾ (ਕੇਂਦਰੀ ਵਿਦਿਆਲਿਆ) ਨੇ ਤੀਜਾ ਸਥਾਨ ਹਾਸਲ ਕੀਤਾ।ਪ੍ਰੀ-ਸਬ ਜੂਨੀਅਰ ਲੜਕਿਆਂ ਦੇ +40 ਕਿਲੋਗ੍ਰਾਮ ਭਾਰ ਵਰਗ ਵਿੱਚ ਨੀਰਵ ਸਿੰਘ ਬਾਜਵਾ (ਇਨੋਵੇਟਿਵ ਕੈਮਬ੍ਰਿਜ ਫਾਊਂਡੇਸ਼ਨ ਸਕੂਲ) ਨੇ ਪਹਿਲਾ, ਜਾਪ ਸਿੰਘ (ਇਨੋਵੇਟਿਵ ਕੈਮਬ੍ਰਿਜ ਫਾਊਂਡੇਸ਼ਨ ਸਕੂਲ) ਨੇ ਦੂਜਾ ਅਤੇ ਅਨਹਦ ਸਿੰਘ ਤੇ ਕੁਮਾਰ (ਇਨੋਵੇਟਿਵ ਕੈਮਬ੍ਰਿਜ ਫਾਊਂਡੇਸ਼ਨ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਕੈਂਟ ਵਿਖੇ ਸਹੋਦਿਆ ਇੰਟਰ ਸਕੂਲ ਕੌਸ਼ਲ ਮੇਲਾ ਅਗਲੀ ਖ਼ਬਰ ਬਾਬਾ ਬਲਬੀਰ ਸਿੰਘ (96 ਕਰੋੜੀ), ਬਾਬਾ ਨਾਗਰ ਸਿੰਘ (ਹਰੀਆਂ ਬੇਲਾਂ) ਤੇ ਬਾਬਾ ਹਰਜੀਤ ਸਿੰਘ ਮਹਿਤਾ ਚੌਕ 21 ਦੇ ਮੁੱਖ ਨਗਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।