ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਵਾਦ ਮਾਮਲੇ ’ਚ ਕਮੇਟੀ ਨੇ ਦਿੱਤਾ ਹਿਸਾਬ
ਜਲੰਧਰ, 18 ਨਵੰਬਰ (ਸ਼ਿਵ)- ਹਰਨਾਮਦਾਸਪੁਰਾ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਦੀ ਪ੍ਰਬੰਧਕੀ ਵਿਵਸਥਾ ਤੇ ਹਿਸਾਬ-ਕਿਤਾਬ ਨੂੰ ਲੈ ਕੇ ਪਿਛਲੇ ਕਰੀਬ 2 ਹਫ਼ਤਿਆਂ ਤੋਂ ਚੱਲ ਰਿਹਾ ਵਿਵਾਦ ਬੁੱਧਵਾਰ ਨੂੰ ਉਸ ਸਮੇਂ ਨਵੇਂ ਮੋੜ ‘ਤੇ ਪਹੁੰਚ ਗਿਆ, ਜਦੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੇਖਰ ਕਾਲੀਆ ਵਲੋਂ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਤੇ ਇਲਾਕਾ ਵਾਸੀਆਂ ਨੂੰ ਇਕ ਸਾਲ ਦਾ ਰਿਕਾਰਡ ਦਿਖਾਇਆ ਗਿਆ। ਹਾਲਾਂਕਿ ਲੋਕਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਉਣ ਦੀ ਬਜਾਏ ਪਿਛਲੇ 12 ਸਾਲਾਂ ਦਾ ਪੂਰਾ ਹਿਸਾਬ-ਕਿਤਾਬ ਪੇਸ਼ ਕਰਨ ਦੀ ਮੰਗ ਕੀਤੀ।
ਸ
ਸ਼ਿਵਪੁਰੀ ਹਰਨਾਮਦਾਸਪੁਰਾ ਵਿਖੇ ਹਿਸਾਬ-ਕਿਤਾਬ ਸੰਬੰਧੀ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਸ਼ੇਖਰ ਕਾਲੀਆ ਅਤੇ ਮਹਿੰਦਰ ਸਿੰਘ ਗੁੱਲੂ। (ਸੱਜੇ) ਬਾਥਰੂੂਮ ਢਾਹੁਣ ਦੀ ਕਾਰਵਾਈ ਦੌਰਾਨ ਪ੍ਰਧਾਨ ਸ਼ੇਖਰ ਕਾਲੀਆ। ਤਸਵੀਰ: ਮੁਨੀਸ਼
19-11-2026
ਜਲੰਧਰ, 18 ਨਵੰਬਰ (ਸ਼ਿਵ)- ਹਰਨਾਮਦਾਸਪੁਰਾ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਦੀ ਪ੍ਰਬੰਧਕੀ ਵਿਵਸਥਾ ਤੇ ਹਿਸਾਬ-ਕਿਤਾਬ ਨੂੰ ਲੈ ਕੇ ਪਿਛਲੇ ਕਰੀਬ 2 ਹਫ਼ਤਿਆਂ ਤੋਂ ਚੱਲ ਰਿਹਾ ਵਿਵਾਦ ਬੁੱਧਵਾਰ ਨੂੰ ਉਸ ਸਮੇਂ ਨਵੇਂ ਮੋੜ ‘ਤੇ ਪਹੁੰਚ ਗਿਆ, ਜਦੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੇਖਰ ਕਾਲੀਆ ਵਲੋਂ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਤੇ ਇਲਾਕਾ ਵਾਸੀਆਂ ਨੂੰ ਇਕ ਸਾਲ ਦਾ ਰਿਕਾਰਡ ਦਿਖਾਇਆ ਗਿਆ। ਹਾਲਾਂਕਿ ਲੋਕਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਉਣ ਦੀ ਬਜਾਏ ਪਿਛਲੇ 12 ਸਾਲਾਂ ਦਾ ਪੂਰਾ ਹਿਸਾਬ-ਕਿਤਾਬ ਪੇਸ਼ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਲੋਕਾਂ ਦੇ ਇਤਰਾਜ਼ਾਂ ਨੂੰ ਦੇਖਦਿਆਂ ਕਮੇਟੀ ਵਲੋਂ ਮੰਦਰ ਦੇ ਨਾਲ ਬਣੇ ਬਾਥਰੂਮ ਨੂੰ ਵੀ ਢਾਹ ਦਿੱਤਾ ਗਿਆ। ਸ਼ਮਸ਼ਾਨਘਾਟ ਦੀ ਪ੍ਰਬੰਧਕੀ ਵਿਵਸਥਾ ਨੂੰ ਲੈ ਕੇ ਇਲਾਕਾ ਵਾਸੀਆਂ ਵਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ। ਲੋਕਾਂ ਦੀ ਮੰਗ ਸੀ ਕਿ ਕਮੇਟੀ ਵਲੋਂ ਪਿਛਲੇ ਕਈ ਸਾਲਾਂ ਦੌਰਾਨ ਪ੍ਰਾਪਤ ਹੋਈਆਂ ਗ੍ਰਾਂਟਾਂ, ਦਾਨ ਤੇ ਹੋਰ ਆਮਦਨ ਦੇ ਨਾਲ-ਨਾਲ ਕੀਤੇ ਗਏ ਖਰਚਿਆਂ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ। ਇਸ ਸਬੰਧੀ ਬੁੱਧਵਾਰ ਨੂੰ ਪ੍ਰਧਾਨ ਸ਼ੇਖਰ ਕਾਲੀਆ ਨੇ ਕੌਂਸਲਰ ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ ਤੇ ਹੋਰ ਲੋਕਾਂ ਨੂੰ ਇਕ ਸਾਲ ਦਾ ਰਿਕਾਰਡ ਦਿਖਾਇਆ। ਪਰ ਲੋਕਾਂ ਦਾ ਕਹਿਣਾ ਸੀ ਕਿ ਸਿਰਫ਼ ਇਕ ਸਾਲ ਦਾ ਹਿਸਾਬ ਕਾਫ਼ੀ ਨਹੀਂ ਹੈ, ਸਗੋਂ ਪਿਛਲੇ 12 ਸਾਲਾਂ ਦਾ ਰਿਕਾਰਡ ਵੀ ਉਨ੍ਹਾਂ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਸ਼ੇਖਰ ਕਾਲੀਆ ਦਾ ਕਹਿਣਾ ਸੀ ਕਿ ਉਹ ਹਰ ਸੰਭਵ ਸਹਿਯੋਗ ਕਰ ਰਹੇ ਹਨ। ਇਸ ਵਿਵਾਦ ਦੌਰਾਨ ਸ਼ਮਸ਼ਾਨਘਾਟ ਕੰਪਲੈਕਸ ਵਿਚ ਮੰਦਰ ਦੇ ਬਿਲਕੁਲ ਨਾਲ ਬਣੇ ਬਾਥਰੂਮ ਨੂੰ ਲੈ ਕੇ ਵੀ ਇਲਾਕਾ ਵਾਸੀਆਂ ਵਲੋਂ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਮੰਦਰ ਦੇ ਨੇੜੇ ਇਸ ਤਰ੍ਹਾਂ ਬਾਥਰੂਮ ਬਣਾਉਣਾ ਠੀਕ ਨਹੀਂ ਹੈ। ਲੋਕਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਸ਼ੇਖਰ ਕਾਲੀਆ ਨੇ ਆਪਣੀ ਹਾਜ਼ਰੀ ’ਚ ਬਾਥਰੂਮ ਢਾਹੁਣ ਦੀ ਕਾਰਵਾਈ ਕਰਵਾਈ। ਕਮੇਟੀ ਵਲੋਂ ਇਸ ਕਦਮ ਨੂੰ ਲੋਕਾਂ ਵਲੋਂ ਉਠਾਏ ਗਏ ਮਸਲਿਆਂ ਦੇ ਹੱਲ ਵੱਲ ਚੁੱਕਿਆ ਗਿਆ ਕਦਮ ਦੱਸਿਆ ਗਿਆ। ਸ਼ਮਸ਼ਾਨਘਾਟ ’ਚ ਘਰਾਂ ਦੀਆਂ ਕੰਧਾਂ ਦੇ ਬਿਲਕੁਲ ਨਾਲ ਬਣਾਏ ਗਏ ਅੰਤਿਮ ਸੰਸਕਾਰ ਵਾਲੇ ਕੁੰਡਾਂ ਨੂੰ ਲੈ ਕੇ ਵੀ ਲੋਕਾਂ ’ਚ ਨਾਰਾਜ਼ਗੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕੁੰਡਾਂ ’ਚ ਅੰਤਿਮ ਸੰਸਕਾਰ ਦੌਰਾਨ ਉੱਡਣ ਵਾਲੀ ਰਾਖ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਅਨੁਸਾਰ ਇਸ ਨਾਲ ਘਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਤੇ ਰਹਿਣ-ਸਹਿਣ ਪ੍ਰਭਾਵਿਤ ਹੋ ਰਿਹਾ ਹੈ। ਇਸ ਸਮੱਸਿਆ ਨੂੰ ਦੇਖਦਿਆਂ ਘਰਾਂ ਦੀਆਂ ਕੰਧਾਂ ਨਾਲ ਬਣੇ ਅੰਤਿਮ ਸੰਸਕਾਰ ਵਾਲੇ ਕੁੰਡਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਸ਼ੇਖਰ ਕਾਲੀਆ ਨੇ ਸ਼ਾਮ ਸਮੇਂ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਇਕ ਸਾਲ ਦਾ ਰਿਕਾਰਡ ਦਿਖਾ ਦਿੱਤਾ ਗਿਆ ਹੈ ਤੇ ਬਾਕੀ ਰਿਕਾਰਡ ਵੀ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ’ਚ ਕਿਸੇ ਤਰ੍ਹਾਂ ਦੀ ਗੜਬੜੀ ਹੋਣ ਦੇ ਲਗਾਏ ਜਾ ਰਹੇ ਦੋਸ਼ ਸਹੀ ਨਹੀਂ ਹਨ। ਉਹ ਸ਼ੁਰੂ ਤੋਂ ਹੀ ਇਲਾਕਾ ਵਾਸੀਆਂ ਨਾਲ ਸਹਿਯੋਗ ਕਰਦੇ ਆ ਰਹੇ ਹਨ ਤੇ ਉਨ੍ਹਾਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਥਰੂਮ ਢਾਹੁਣ ਦੀ ਕਾਰਵਾਈ ਵੀ ਲੋਕਾਂ ਵਲੋਂ ਉਠਾਏ ਗਏ ਇਤਰਾਜ਼ਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਕਮੇਟੀ ਦੀ ਕੋਸ਼ਿਸ਼ ਹੈ ਕਿ ਸਾਰੇ ਮਸਲਿਆਂ ਦਾ ਆਪਸੀ ਸਹਿ ਮਤੀ ਨਾਲ ਹੱਲ ਕੱਢਿਆ ਜਾਵੇ।