18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਜਲੰਧਰ ਜ਼ਿਲ੍ਹੇ ਨੇ ਹਾਕੀ ’ਚ ਕੀਤਾ ਪਹਿਲਾ ਸਥਾਨ ਹਾਸਲ

ਗੁਰਾਇਆ/ਫਿਲੌਰ, 18 ਨਵੰਬਰ (ਬਲਵਿੰਦਰ ਸਿੰਘ, ਸਤਿੰਦਰ ਸ਼ਰਮਾ)-ਮੁਹਾਲੀ ਦੇ ਸਰਦਾਰ ਬਲਵੀਰ ਸਿੰਘ ਓਲੰਪੀਅਨ ਹਾਕੀ ਸਟੇਡੀਅਮ ਵਿਖੇ ਹੋਏ ਅੰਡਰ 11 ਸਾਲਾਂ ਹਾਕੀ ਮੁਕਾਬਲਿਆਂ ’ਚ ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਲੜਕਿਆਂ ਦੀ ਇਸ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ।

ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਵਿਖੇ ਹੋਏ ਸਮਾਗਮ ਦੌਰਾਨ ਜੇਤੂ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਮਰਜੀਤ ਸਿੰਘ ਸੰਧੂ ਅਤੇ ਹੋਰ। ਤਸਵੀਰ:ਬਲਵਿੰਦਰ ਸਿੰਘ ਗੁਰਾਇਆ 19-11-2026
ਗੁਰਾਇਆ/ਫਿਲੌਰ, 18 ਨਵੰਬਰ (ਬਲਵਿੰਦਰ ਸਿੰਘ, ਸਤਿੰਦਰ ਸ਼ਰਮਾ)-ਮੁਹਾਲੀ ਦੇ ਸਰਦਾਰ ਬਲਵੀਰ ਸਿੰਘ ਓਲੰਪੀਅਨ ਹਾਕੀ ਸਟੇਡੀਅਮ ਵਿਖੇ ਹੋਏ ਅੰਡਰ 11 ਸਾਲਾਂ ਹਾਕੀ ਮੁਕਾਬਲਿਆਂ ’ਚ ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਲੜਕਿਆਂ ਦੀ ਇਸ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਕੋਚ ਗੁਰਜੀਤ ਸਿੰਘ ਤੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਵਲੋਂ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਇਸ ਸਾਲ ਹਾਕੀ ਨੂੰ ਪਹਿਲ ਦੇ ਅਧਾਰ ‘ਤੇ ਚੁਣਿਆ ਸੀ ਜਿਸ ਦਾ ਨਤੀਜਾ ਵਧੀਆ ਆਇਆ ਹੈ। ਕੋਚ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਊਂਡ ਗਲਾਸ ਏਕ ਨੂਰ ਅਕੈਡਮੀ ਤੇ ਹਿੰਗ ਦੇ ਸਹਿਯੋਗ ਨਾਲ ਇਹ ਟੀਮ ਤਿਆਰ ਕੀਤੀ ਗਈ ਸੀ। ਇਸ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ । ਜ਼ਿਲ੍ਹੇ ਦੀ ਇਸ ਟੀਮ ‘ਚ ਨੌਂ ਖਿਡਾਰੀ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਅੱਟੀ ਦੇ ਖੇਡ ਰਹੇ ਸਨ । ਅੱਜ ਹੋਏ ਫਾਈਨਲ ਮੁਕਾਬਲੇ ਚ ਜਲੰਧਰ ਜ਼ਿਲ੍ਹੇ ਨੇ ਲੁਧਿਆਣੇ ਨੂੰ ਸੱਤ ਦੋ ਗੋਲ ਦੇ ਅੰਤਰ ਨਾਲ ਹਰਾਇਆ। ਜਲੰਧਰ ਦੀ ਟੀਮ ਨੇ ਪਹਿਲੇ ਸਾਰੇ ਮੈਚ ਜ਼ੀਰੋ ਦੇ ਮੁਕਾਬਲੇ ਨਾਲ ਜਿੱਤੇ ਸਨ ਅਤੇ ਇਸ ਮੈਚ ਵੀ ਵਿਰੋਧੀ ਟੀਮ ਸਿਰਫ਼ ਦੋ ਗੋਲ ਹੀ ਕਰ ਸਕੀ। ਇਸ ਮੌਕੇ ਸਕੂਲ ਐਮਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਜੌਹਲ ਜੋ ਏਕ ਨੂਰ ਹਾਕੀ ਅਕੈਡਮੀ ਦੇ ਚੇਅਰਮੈਨ ਹਨ। ਉਨ੍ਹਾਂ ਦੇ ਸਹਿਯੋਗ, ਤੀਰਥ ਸਿੰਘ ਜੌਹਲ ਤੇ ਪ੍ਰਸਿੱਧ ਹਾਕੀ ਕੋਚ ਸ੍ਰੀ ਲਸ਼ਕਰੀ ਰਾਮ ਦੇ ਸਹਿਯੋਗ ਨਾਲ ਸਕੂਲ ਦੀ ਟਾਈ ਅੱਪ ਰਾਊਂਡ ਅੱਪ ਏਕ ਨੂਰ ਹਾਕੀ ਅਕੈਡਮੀ ਤੇਹਿੰਗ ਨਾਲ ਹੋਈ ਸੀ। ਅੱਜ ਕਰਵਾਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ ਨੇ ਕਿਹਾ ਕਿ ਇਹ ਸਕੂਲ ਮਿਆਰੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ’ਚ ਵੀ ਅੱਗੇ ਲਿਆ ਰਿਹਾ ਹੈ। । ਸਮਾਗਮ ਦੇ ਅੰਤ ’ਚ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ, ਦੇਸ ਰਾਜ, ਮਨੀਸ਼ ਬਾਵਾ, ਤੀਰਥ ਸਿੰਘ ਢੇਸੀ , ਰਵਿੰਦਰਜੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸੀ।
ਪਿਛਲੀ ਖ਼ਬਰ ਬਾਲ ਦਿਵਸ ਮੌਕੇ ਲੈਂਡਮਾਰਕ ਸਕੂਲ , ਭੋਗਪੁਰ ਵਿਖੇ ਸਾਲਾਨਾ ਖੇਡ ਦਿਵਸ ਅਗਲੀ ਖ਼ਬਰ ਸੰਤ ਐਟੋਨੀ ਕਾਨਵੈਂਟ ਸਕੂਲ ਵਿਖੇ ਚਿਲਡਰਨ ਡੇਅ ਧੂਮ ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।