15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹੋਈ

ਮਲੋਟ, 14 ਨਵੰਬਰ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹਿੰਮਤ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਗਿਆਨੀ ਜਗਤਾਰ ਸਿੰਘ, ਹਰਸ਼ਾ ਸਿੰਘ ਢਿੱਲੋਂ ਅਤੇ ਪ੍ਰਦੀਪ ਸ਼ਰਮਾ ਦੇ ਮਾਤਾ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ।

ਪੀ . ਐਮ . ਸ੍ਰੀ ਸਰਕਾਰੀ ਸਕੂਲ ਕੋਟਲੀ ਅਬਲੂ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ 15-11-2026
ਮਲੋਟ, 14 ਨਵੰਬਰ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਮਲੋਟ ਇਕਾਈ ਦੀ ਮੀਟਿੰਗ ਹਿੰਮਤ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਗਿਆਨੀ ਜਗਤਾਰ ਸਿੰਘ, ਹਰਸ਼ਾ ਸਿੰਘ ਢਿੱਲੋਂ ਅਤੇ ਪ੍ਰਦੀਪ ਸ਼ਰਮਾ ਦੇ ਮਾਤਾ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਦਰਸ਼ਨ ਲਾਲ ਕਾਂਸਲ ਨੇ ਪ੍ਰਧਾਨ ਹਿੰਮਤ ਸਿੰਘ ਦੇ ਸਫ਼ਲ ਕੋਰਨੀਆ ਟਰਾਂਸਪਲਾਂਟ ਅਤੇ ਬਾਅਦ ਵਿਚ ਇਨਫੈਕਸ਼ਨ ਦੇ ਸਫ਼ਲ ਆਪ੍ਰੇਸ਼ਨ ਉਪਰੰਤ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ। ਗੁਰਚਰਨ ਸਿੰਘ ਅਤੇ ਮਨੋਹਰ ਲਾਲ ਸ਼ਰਮਾ ਨੇ ਸੰਗਰੂਰ ਵਿਖੇ 13 ਤੋਂ 19 ਨਵੰਬਰ ਤੱਕ ਸਾਂਝੇ ਮੋਰਚੇ ਵਲੋਂ ਲਗਾਏ ਜਾ ਰਹੇ ਪੱਕੇ ਧਰਨੇ ਸੰਬੰਧੀ ਜਾਣਕਾਰੀ ਦਿੱਤੀ ਅਤੇ 17 ਨਵੰਬਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਗੁਰਚਰਨ ਸਿੰਘ ਬੁੱਟਰ ਤੇ ਰਾਕੇਸ਼ ਜੈਨ ਨੇ ਪੰਜਾਬ ਸਰਕਾਰ ਵਲੋਂ ਅਦਾਲਤੀ ਹੁਕਮਾਂ ਦੀ ਅਣਦੇਖੀ, ਡੀ.ਏ. ਦੇ ਬਕਾਏ ਅਤੇ ਤਨਖ਼ਾਹਾਂ ਤੇ ਪੈਨਸ਼ਨਾਂ ਦੇ ਬਕਾਏ ਨਾ ਦੇਣ ਅਤੇ ਸੁਪਰੀਮ ਕੋਰਟ ਵਿਚ ਐਲ.ਪੀ.ਏ. ਦਾਇਰ ਕਰਨ ਦੀ ਨਿਖੇਧੀ ਕੀਤੀ। ਕੁਲਵਿੰਦਰ ਸਿੰਘ ਨੇ ਸਰਕਾਰ ਦੀਆਂ ਕਰਜ਼ਾ ਲੈਣ ਦੀਆਂ ਨੀਤੀਆਂ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦੀ ਅਣਦੇਖੀ ’ਤੇ ਚਿੰਤਾ ਪ੍ਰਗਟਾਈ। ਅੰਤ ਵਿਚ ਮੁਨਸ਼ੀ ਰਾਮ ਨੇ ਪੋਤੇ ਦੀ ਦਾਤ ਮਿਲਣ ਦੀ ਖ਼ੁਸ਼ੀ ਵਿਚ ਸਭ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਪ੍ਰਦੀਪ ਸ਼ਰਮਾ, ਗੁਰਚਰਨ ਸਿੰਘ ਬੁੱਟਰ, ਰਾਮਜੀ ਦਾਸ, ਟਹਿਲ ਸਿੰਘ, ਹਰਜਿੰਦਰ ਸਿੰਘ, ਵਿਜੇ ਕੁਮਾਰ, ਰਾਮਪਰਤਪ, ਬੁੱਧ ਰਾਮ, ਗਿਆਨੀ ਗੁਰਚਰਨ ਸਿੰਘ, ਗੁਰਦੀਪ ਸਿੰਘ ਗਿੱਲ, ਰਾਜ ਕ੍ਰਿਸ਼ਨ ਸੱਚਦੇਵਾ, ਗੁਰਤੇਜ ਸਿੰਘ, ਮਦਨ ਲਾਲ, ਕੁਲਭੂਸ਼ਨ ਪੁਰੀ, ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਬਲਦੇਵ ਸਿੰਘ ਸਾਹੀ, ਅਮਨਦੀਪ ਸਿੰਘ ਅਤੇ ਰਮੇਸ਼ ਵਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਸਰਕਲ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ ਅਗਲੀ ਖ਼ਬਰ ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।