23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਵਫ਼ਦ ਦੀ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਨਾਲ ਹੋਈ ਮੀਟਿੰਗ

ਕਪੂਰਥਲਾ , 22 ਅਗਸਤ ( ਵਿਸ਼ੇਸ਼ ਪ੍ਰਤੀਨਿਧ )- ਆਰ . ਸੀ .

ਅਜੀਤ ਡੈਸਕ 23-08-2026
ਕਪੂਰਥਲਾ , 22 ਅਗਸਤ ( ਵਿਸ਼ੇਸ਼ ਪ੍ਰਤੀਨਿਧ )- ਆਰ . ਸੀ . ਐਫ . ਇੰਪਲਾਈਜ਼ ਯੂਨੀਅਨ ਦੇ ਇਕ ਵਫ਼ਦ ਜਿਸ ਵਿਚ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ , ਜਨਰਲ ਸਕੱਤਰ ਸਰਬਜੀਤ ਸਿੰਘ , ਐਡੀਸ਼ਨਲ ਜਨਰਲ ਸਕੱਤਰ ਅਮਰੀਕ ਸਿੰਘ , ਖ਼ਜ਼ਾਨਚੀ ਹਰਵਿੰਦਰਪਾਲ , ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ , ਆਈ . ਆਰ . ਟੀ . ਐਸ . ਏ . ਦੇ ਪ੍ਰਧਾਨ ਇੰਜ . ਦਰਸ਼ਨ ਲਾਲ , ਸਕੱਤਰ ਜਗਤਾਰ ਸਿੰਘ ਤੇ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸਿੰਘ ਤੇ ਸਕੱਤਰ ਬਖ਼ਸ਼ੀਸ਼ ਸਿੰਘ ਸ਼ਾਮਲ ਨੇ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਸੁਨੀਲ ਕੁਮਾਰ ਨਾਲ ਇਕ ਮੀਟਿੰਗ ਕੀਤੀ | ਮੀਟਿੰਗ ਦੌਰਾਨ ਵਫ਼ਦ ਨੇ ਆਰ . ਸੀ . ਐਫ . ਦੇ ਕਰਮਚਾਰੀਆਂ ਦੇ ਹਿਤਾਂ ਤੇ ਉਨ੍ਹਾਂ ਦੇ ਅਧਿਕਾਰਾਂ ਨਾਲ ਸਬੰਧਿਤ ਵੱਖ - ਵੱਖ ਮੁੱਦੇ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਯੂਨੀਅਨ ਆਗੂਆਂ ਨੇ ਐਡੀਸ਼ਨਲ ਮੈਂਬਰ ਨੂੰ ਇਕ ਮੰਗ ਪੱਤਰ ਦਿੱਤਾ | ਜਿਸ ਵਿਚ ਉਨ੍ਹਾਂ ਜੁਲਾਈ ਮਹੀਨੇ ਵਿਚ ਘੱਟ ਆਏ ਇੰਨਸੈਂਟਿਵ ਦੇ ਮੁੱਦੇ ਨੂੰ ਉਭਾਰਿਆ | ਯੂਨੀਅਨ ਨੇ ਸਪਸ਼ਟ ਕੀਤਾ ਕਿ ਮੈਟੀਰੀਅਲ ਦੀ ਘਾਟ ਤੇ ਹੋਰ ਪ੍ਰਸ਼ਾਸਨਿਕ ਕਾਰਨਾਂ ਕਾਰਨ ਮੁਲਾਜ਼ਮਾਂ ਦੇ ਇੰਨਸੈਂਟਿਵ ਵਿਚ 60 ਤੋਂ ਲੈ ਕੇ 70 ਪ੍ਰਤੀਸ਼ਤ ਕਟੌਤੀ ਕੀਤੀ ਜਾ ਰਹੀ ਹੈ , ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮੀਟਿੰਗ ਵਿਚ ਵਫ਼ਦ ਨੇ ਆਰ . ਸੀ . ਐਫ . ਵਿਚ ਖਾਲੀ ਪਈਆਂ ਦੋ ਹਜ਼ਾਰ ਤੋਂ ਵੱਧ ਅਸਾਮੀਆਂ ‘ ਤੇ ਨਵੀਂ ਭਰਤੀ ਕਰਨ , ਆਰ . ਸੀ . ਐਫ . ਵਿਚ ਪੰਜ ਦਿਨ ਦਾ ਹਫ਼ਤਾ ਲਾਗੂ ਕਰਨ , ਪੀ . ਐਲ . ਬੀ . ਬੋਨਸ ਦੀ ਗਣਨਾ , 7 ਵੇਂ ਤਨਖ਼ਾਹ ਕਮਿਸ਼ਨ ਨਿਯਮਾਂ ਅਨੁਸਾਰ ਕਰਨ ਤੇ ਆਈ . ਆਰ . ਈ . ਐਫ . ਨੂੰ ਰੇਲਵੇ ਬੋਰਡ ਨੂੰ ਅਧਿਕਾਰਤ ਮਾਨਤਾ ਦੇਣ ਦੀ ਮੰਗ ਕੀਤੀ | ਐਡੀਸ਼ਨਲ ਮੈਂਬਰ ਨੇ ਯੂਨੀਅਨ ਆਗੂਆਂ ਵਲੋਂ ਪੇਸ਼ ਕੀਤੇ ਵੱਖ - ਵੱਖ ਮੁੱਦਿਆਂ ਤੇ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਉਨ੍ਹਾਂ ‘ ਤੇ ਯੋਗ ਕਾਰਵਾਈ ਦਾ ਭਰੋਸਾ ਦਿਵਾਇਆ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦਾ ਐਮ.ਏ.ਪੰਜਾਬੀ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਭਾਜਪਾ ਯੁਵਾ ਮੋਰਚਾ ਦੇ ਨਵਨਿਯੁਕਤ ਸੂਬਾ ਪ੍ਰਧਾਨ ਅਨੁਜ ਖੋਸਲਾ ਵਲੋਂ ਕੱਢਿਆ ਰੋਡ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।