23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਡਾਲਾ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਨਡਾਲਾ , 22 ਅਗਸਤ ( ਰਘਬਿੰਦਰ ਸਿੰਘ )- ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਆਡੀਟੋਰੀਅਮ ਵਿਖੇ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਲੜਕੀਆਂ ਦਾ ਤੀਆਂ ਦਾ ਤਿਉਹਾਰ ਸਾਂਝੇ ਤੌਰ ਤੇ ਮਨਾਇਆ ਗਿਆ | ਇਸ ਅਵਸਰ ਤੇ ਕਾਲਜ ਵਿਦਿਆਰਥਣਾਂ ਵਲੋਂ ਗਿੱਧਾ , ਭੰਗੜਾ , ਸੋਲੋ ਡਾਂਸ , ਗਰੁੱਪ ਡਾਂਸ , ਗੀਤ , ਲੋਕਗੀਤ , ਵਿਚ ਵੱਧ ਚੜ ਕੇ ਹਿੱਸਾ ਲਿਆ | ਅਖੀਰ ਵਿਚ ਮਿਸ ਤੀਜ ਦੇ ਮੁਕਾਬਲੇ ਵੀ ਕਰਵਾਏ ਗਏ | ਜਿਨ੍ਹਾਂ ਵਿਚ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ | ਕਾਲਜ ਵਲੋਂ ਮਨਪ੍ਰੀਤ ਕੌਰ ਬੀ . ਸੀ .

ਅਜੀਤ ਡੈਸਕ 23-08-2026
ਨਡਾਲਾ , 22 ਅਗਸਤ ( ਰਘਬਿੰਦਰ ਸਿੰਘ )- ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਆਡੀਟੋਰੀਅਮ ਵਿਖੇ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਲੜਕੀਆਂ ਦਾ ਤੀਆਂ ਦਾ ਤਿਉਹਾਰ ਸਾਂਝੇ ਤੌਰ ਤੇ ਮਨਾਇਆ ਗਿਆ | ਇਸ ਅਵਸਰ ਤੇ ਕਾਲਜ ਵਿਦਿਆਰਥਣਾਂ ਵਲੋਂ ਗਿੱਧਾ , ਭੰਗੜਾ , ਸੋਲੋ ਡਾਂਸ , ਗਰੁੱਪ ਡਾਂਸ , ਗੀਤ , ਲੋਕਗੀਤ , ਵਿਚ ਵੱਧ ਚੜ ਕੇ ਹਿੱਸਾ ਲਿਆ | ਅਖੀਰ ਵਿਚ ਮਿਸ ਤੀਜ ਦੇ ਮੁਕਾਬਲੇ ਵੀ ਕਰਵਾਏ ਗਏ | ਜਿਨ੍ਹਾਂ ਵਿਚ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ | ਕਾਲਜ ਵਲੋਂ ਮਨਪ੍ਰੀਤ ਕੌਰ ਬੀ . ਸੀ . ਏ ਸਮੈਸਟਰ ਪੰਜਵਾਂ , ਅਤੇ ਕਾਲਜੀਏਟ ਸਕੂਲ ਵਿਚੋਂ ਵਿਦਿਆਰਥਣ ਸੁਪਰਭਾ ਗਿਆਰ੍ਹਵੀਂ ਆਰਟਸ ਨੇ ‘ ਮਿਸ ਤੀਜ ’ ਦਾ ਖ਼ਿਤਾਬ ਹਾਸਲ ਕੀਤਾ | ਇਸ ਮੌਕੇ ਤੇ ਕਾਲਜ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ | ਲੋਕ ਗੀਤ ਮੁਕਾਬਲਿਆਂ ਵਿਚ ਮਨਪ੍ਰੀਤ ਕੌਰ ਬੀ . ਸੀ . ਏ ਸਮੈਸਟਰ ਪੰਜਵਾਂ ਅਤੇ ਸਿਮਰਜੀਤ ਕੌਰ ਬੀ . ਕਾਮ ਸਮੈਸਟਰ ਤੀਜਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ | ਸੋਲੋ ਡਾਂਸ ਮੁਕਾਬਲੇ ਵਿਚ ਅਕਵੀਰ ਕੌਰ ਬੀ . ਏ ਸਮੈਸਟਰ ਪਹਿਲਾ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਅਵਸਰ ਤੇ ਖਾਣ ਪੀਣ ਦੇ ਸਟਾਲ ਲਗਾਏ ਗਏ | ਮਹਿੰਦੀ ਅਤੇ ਚੂੜੀਆਂ ਦੇ ਸਟਾਲ ਵੀ ਖਿੱਚ ਦਾ ਕੇਂਦਰ ਬਣੇ | ਸਮਾਗਮ ਦੇ ਅੰਤ ਵਿਚ ਸਮੂਹ ਕਾਲਜ ਪਿ੍ੰਸੀਪਲ ਪ੍ਰੋ . ਜਗਬੀਰ ਭੁੱਲਰ ਨੇ ਸਮੂਹ ਕਾਲਜ ਵਿਦਿਆਰਥਣਾਂ ਨੂੰ ਤੀਆਂ ਦੀ ਮੁਬਾਰਕਬਾਦ ਦਿੱਤੀ | ਮੰਚ ਦਾ ਸੰਚਾਲਨ ਡਾ . ਰਣਜੀਤ ਕੌਰ ਅਤੇ ਲੈਕਚਰਾਰ ਰਜਨਪ੍ਰੀਤ ਕੌਰ ਨੇ ਕੀਤਾ | ਇਸ ਮੌਕੇ ਤੇ ਡਾ . ਨਵਪ੍ਰੀਤ ਕੌਰ , ਡਾ . ਨਵਨੀਤ ਸਿੰਘ , ਪ੍ਰੋ . ਸਰਬਜੀਤ ਸਿੰਘ ਕੋਆਰਡੀਨੇਟਰ ਕਾਲਜੀਏਟ ਸਕੂਲ , ਪ੍ਰੋ . ਰਮਨਦੀਪ ਕੌਰ , ਪ੍ਰੋ . ਹਰਜੀਤ ਸਿੰਘ , ਪ੍ਰੋ . ਗਗਨ , ਪ੍ਰੋ . ਰਮਨਪ੍ਰੀਤ ਕੌਰ , ਪ੍ਰੋ . ਜਸਵਿੰਦਰ ਕੌਰ , ਪ੍ਰੋ . ਕਮਲਜੀਤ , ਪ੍ਰੋ . ਅਮਨਪ੍ਰੀਤ ਰਾਣਾ , ਪ੍ਰੋ . ਜਸਪਿੰਦਰ ਕੌਰ , ਪ੍ਰੋ . ਬਲਵਿੰਦਰ ਕੌਰ , ਲੈਕਚਰਾਰ ਬਲਜਿੰਦਰ ਕੌਰ , ਲੈਕਚਰਾਰ ਮਨਪ੍ਰੀਤ ਕੌਰ , ਲੈਕਚਰਾਰ ਪ੍ਰਭਜੋਤ ਕੌਰ , ਲੈਕਚਰਾਰ ਦਵਿੰਦਰ ਕੌਰ , ਲੈਕਚਰਾਰ ਬਲਜੀਤ ਕੌਰ , ਲੈਕਚਰਾਰ ਦਲਜੀਤ ਕੌਰ , ਕੁਲਵੰਤ ਕੌਰ , ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ |
ਪਿਛਲੀ ਖ਼ਬਰ ਕਾਲੀ ਵੇਈਂ ’ਚ ਪਾਣੀ ਦਾ ਪੱਧਰ ਵਧਿਆ, ਲਾਗਲੇ ਖੇਤਾਂ ਦੀਆਂ ਫ਼ਸਲਾਂ ਪਾਣੀ ਹੇਠ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦਾ ਐਮ.ਏ.ਪੰਜਾਬੀ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।