02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਧਰਨਾ ਜਾਰੀ ਖਲਵਾੜਾ ਗੇਟ ਸਥਿਤ ਧਾਰਮਿਕ ਅਸਥਾਨ ਤੋਂ ਗੋਲਕ ਚੋਰੀ, ਘਟਨਾ ਸੀ.ਸੀ.ਟੀ.ਵੀ. ’ਚ ਕੈਦ

ਫਗਵਾੜਾ, 1 ਸਤੰਬਰ (ਹਰਜੋਤ ਸਿੰਘ ਚਾਨਾ)-ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇੱਥੋਂ ਦੇ ਮੁਹੱਲਾ ਖਲਵਾੜਾ ਗੇਟ ਤੋਂ ਗੁੱਗਾ ਜ਼ਾਹਿਰ ਵੀਰ ਦੇ ਅਸਥਾਨ ਨੂੰ ਚੋਰ ਨੇ ਨਿਸ਼ਾਨਾ ਬਣਾਉਂਦਿਆਂ ਸੰਗਤ ਵਲੋਂ ਚੜ੍ਹਾਈ ਗਈ ਮਾਇਆ ਵਾਲੀ ਗੋਲਕ ਚੋਰੀ ਕਰ ਲਈ |ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 11 ਵਜੇ ਇੱਕ ਨੌਜਵਾਨ ਅਸਥਾਨ ’ਚ ਦਾਖ਼ਲ ਹੋਇਆ ਤੇ ਉੱਥੇ ਰੱਖੀ ਗੋਲਕ ਨੂੰ ਪੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਅੱਜ ਸਵੇਰੇ ਜਦੋਂ ਸੰਗਤ ਰੋਜ਼ਾਨਾ ਦੀ ਤਰ੍ਹਾਂ ਮੱਥਾ ਟੇਕਣ ਲਈ ਅਸਥਾਨ ‘ਤੇ ਪਹੁੰਚੀ ਤਾਂ ਗੋਲਕ ਗ਼ਾਇਬ ਮਿਲੀ | ਇਸ ਉਪਰੰਤ ਅਸਥਾਨ ’ਤੇ ਲੱਗੇ ਸੀ. ਸੀ.

ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਵਿਅਕਤੀ | 02-09-2026
ਫਗਵਾੜਾ, 1 ਸਤੰਬਰ (ਹਰਜੋਤ ਸਿੰਘ ਚਾਨਾ)-ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇੱਥੋਂ ਦੇ ਮੁਹੱਲਾ ਖਲਵਾੜਾ ਗੇਟ ਤੋਂ ਗੁੱਗਾ ਜ਼ਾਹਿਰ ਵੀਰ ਦੇ ਅਸਥਾਨ ਨੂੰ ਚੋਰ ਨੇ ਨਿਸ਼ਾਨਾ ਬਣਾਉਂਦਿਆਂ ਸੰਗਤ ਵਲੋਂ ਚੜ੍ਹਾਈ ਗਈ ਮਾਇਆ ਵਾਲੀ ਗੋਲਕ ਚੋਰੀ ਕਰ ਲਈ |ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 11 ਵਜੇ ਇੱਕ ਨੌਜਵਾਨ ਅਸਥਾਨ ’ਚ ਦਾਖ਼ਲ ਹੋਇਆ ਤੇ ਉੱਥੇ ਰੱਖੀ ਗੋਲਕ ਨੂੰ ਪੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਅੱਜ ਸਵੇਰੇ ਜਦੋਂ ਸੰਗਤ ਰੋਜ਼ਾਨਾ ਦੀ ਤਰ੍ਹਾਂ ਮੱਥਾ ਟੇਕਣ ਲਈ ਅਸਥਾਨ ‘ਤੇ ਪਹੁੰਚੀ ਤਾਂ ਗੋਲਕ ਗ਼ਾਇਬ ਮਿਲੀ | ਇਸ ਉਪਰੰਤ ਅਸਥਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਇੱਕ ਨੌਜਵਾਨ ਗੋਲਕ ਨੂੰ ਪੁੱਟ ਕੇ ਲੈ ਜਾਂਦਾ ਦਿਖਾਈ ਦਿੱਤਾ | ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ ਸੰਗਤ ਦੇ ਅਸਥਾਨ ‘ਤੇ ਪਹੁੰਚਣ ਮੌਕੇ ਗੋਲਕ ਚੋਰੀ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਸੀ.ਸੀ.ਟੀ.ਵੀ. ਫ਼ੁਟੇਜ ਚੈੱਕ ਕੀਤੀ ਗਈ | ਉਨ੍ਹਾਂ ਦੱਸਿਆ ਕਿ ਫ਼ੁਟੇਜ ‘ ਚ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੇਖ਼ੌਫ਼ ਹੋ ਕੇ ਉੱਥੋਂ ਫ਼ਰਾਰ ਹੁੰਦਾ ਨਜ਼ਰ ਆ ਰਿਹਾ ਹੈ | ਸੰਗਤ ਤੇ ਇਲਾਕਾ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ |
ਪਿਛਲੀ ਖ਼ਬਰ ਜੈਨਪੁਰ ਦੀ ਬੀੜ ਨੇੜੇ ਕਰਿਆਨਾ ਸਟੋਰ ਦੇ ਕਰਿੰਦੇ ਨੂੰ ਕੁੱਟਿਆ ਤੇ ਲੁੱਟਿਆ ਅਗਲੀ ਖ਼ਬਰ 174 ਵੇਂ ਅੱਖਾਂ ਦੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ’ਚ 190 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।