03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2021

ਆ ਨੀ ਦੀਵਾਲੀਏ <h4>* ਹਰਦੇਵ ਸਿੰਘ ਭੁੱਲਰ *</h4>

ਅਜੀਤ ਡੈਸਕ 04-11-2021

ਆ ਨੀ ਦੀਵਾਲੀਏ, ਆ ਨੀ ਦੀਵਾਲੀਏ,
ਹਨੇਰਿਆਂ ਨੂੰ ਦੂਰ ਭਜਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।

ਸਭਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਛਾਈ ਏ,
ਕਹਿੰਦੇ ਰੱਜ-ਰੱਜ ਖਾਣੀ ਮਠਿਆਈ ਏ,
ਸਾਂਝ ਪਿਆਰ ਦੀ ਵਧਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।

ਕਰਕੇ ਸਫ਼ੈਦੀ ਘਰ ਚਮਕਾਏ ਹੋਏ ਨੇ,
ਮੁਹੱਬਤਾਂ ਦੇ ਫੁੱਲ ਮਹਿਕਾਏ ਹੋਏ ਨੇ,
ਦੂਰੀ ਦਿਲਾਂ ਦੀ ਮਿਟਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।

ਕਿਤਾਬਾਂ ਸੰਗ ਸਾਂਝ ਪਾਉਣ ਲੋਕ ਦੇਸ਼ ਦੇ,
ਪੜ੍ਹ ਗਿਆਨ ਵਧਾਉਣ ਲੋਕ ਦੇਸ਼ ਦੇ,
ਦੀਪ ਗਿਆਨ ਦੇ ਜਗਾ ਨੀ ਦੀਵਾਲੀਏ,
ਆ ਨੀ ਦੀਵਾਲੀਏ....।

ਪਿੰਡ ਮਸਤੇ ਵਾਲਾ, ਸੁੱਖ ਮੰਗੇ ਸੰਸਾਰ ਦੀ,
ਹੱਥ ਜੋੜ ਅਰਜ਼ 'ਭੁੱਲਰ' ਸਾਹਿਤਕਾਰ ਦੀ,
ਦੇਸ਼ ਵਿਚ ਠੰਢ ਵਰਤਾ ਨੀ ਦੀਵਾਲੀਏ,
ਆ ਨੀ ਦੀਵਾਲੀਏ, ਆ ਨੀ ਦੀਵਾਲੀਏ।


-ਪਿੰਡ ਮਸਤੇਵਾਲਾ (ਜ਼ੀਰਾ)
ਮੋਬਾਈਲ : 94173-19048.

ਪਿਛਲੀ ਖ਼ਬਰ ਗਰੀਨ ਦੀਵਾਲੀ <h4>* ਗੁਰਵਿੰਦਰ ਸਿੰਘ ਸਿੱਧੂ *</h4> ਅਗਲੀ ਖ਼ਬਰ ਦੀਵਾਲੀ ਮੌਕੇ ਜੀਵਨ ਨੂੰ ਵੀ ਸੁਰੱਖਿਅਤ ਰੱਖੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।